ਦਿਲਜੀਤ ਦੁਸਾਂਝ ਨੇ ਮੈਟ ਗਾਲਾ 2025 ‘ਚ ਪੇਸ਼ ਕੀਤੀ ਆਪਣੀ ਜ਼ਬਰਦਸਤ ਐਂਟਰੀ

ਦਿਲਜੀਤ ਦੁਸਾਂਝ ਨੇ ਮੈਟ ਗਾਲਾ 2025 ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀ ਆਪਣੀ ਜ਼ਬਰਦਸਤ ਐਂਟਰੀ ਰੇੱਡ ਕਾਰਪੇਟ ਉਤੇ ਕੀਤੀ। ਜਿਸ ਨੂੰ ਦੇਖ ਦੇ ਦਰਸ਼ਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਨ੍ਹਾਂ ਨੇ ਮਹਾਰਾਜਾ ਭੁਪਿੰਦਰ ਸਿੰਘ ਦੀ ਕਾਪੀ ਕਰਦਿਆਂ ਸ਼ਾਹੀ ਦਿੱਖ ਪੇਸ਼ ਕੀਤੀ। ਇਸ ਦਿੱਖ ਵਿਿਚ ਦਿਲਜੀਤ ਬੇਹੱਦ ਆਕਰਸ਼ਕ ਤੇ ਮਹਾਰਾਜਾ ਤੋਂ ਘੱਟ ਨਹੀਂ ਸਨ ਲੱਗ ਰਹੇ।ਇਸ ਵਾਰ, ਅਦਾਕਾਰ ਦਿਲਜੀਤ ਦੁਸਾਂਝ ਨੇ ਹਾਲੀਵੁੱਡ ਨੂੰ ਮਾਤ ਦੇਣ ਲਈ ਨਿਊਯਾਰਕ ਵਿੱਚ ਹੋ ਰਹੇ ਮੇਟ ਗਾਲਾ ਵਿੱਚ ਐਂਟਰੀ ਕੀਤੀ ਹੈ। ਦਿਲਜੀਤ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਡੈਬਿਊ ਕਰਨ ਵਾਲਾ ਪਹਿਲਾ ਪੰਜਾਬੀ ਅਦਾਕਾਰ ਬਣਿਆ ਹੈਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੂੰਗ ਨੇ ਦਿਲਜੀਤ ਦੁਸਾਂਝ ਦੇ ਕੱਪੜੇ ਡਿਜ਼ਾਈਨ ਕੀਤੇ ਹਨ। ਉਹ ਉਹੀ ਡਿਜ਼ਾਈਨਰ ਹੈ ਜਿਸਨੇ ਆਲੀਆ ਭੱਟ ਤੋਂ ਲੈ ਕੇ ਈਸ਼ਾ ਅੰਬਾਨੀ ਤੱਕ ਦੇ ਮਸ਼ਹੂਰ ਹਸਤੀਆਂ ਨੂੰ ਮੇਟ ਗਾਲਾ ਵਿੱਚ ਸੁੰਦਰ ਦਿਖਾਇਆ ਹੈ। ਦਿਲਜੀਤ ਦੁਸਾਂਝ ਦੇ ਪਹਿਰਾਵੇ ਦੇ ਕੇਪ ‘ਤੇ ਗੁਰਬਾਣੀ ਦਾ ਗੁਰਮੰਤਰ ‘ਏਕ ਓਂਕਾਰ, ਸਤਿਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰੂ ਪ੍ਰਸਾਦਿ’ ਲਿਖਿਆ ਹੋਇਆ ਹੈ।ਦਿਲਜੀਤ ਦੁਸਾਂਝ ਨੇ ਵਿਦੇਸ਼ੀ ਧਰਤੀ ‘ਤੇ ਭਾਰਤ ਦੇ ਸਿੱਖ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.