ਥਾਈਲੈਂਡ ‘ਚ ਵੱਡਾ ਹਾਦਸਾ: ਫੁਕੇਟ ਦੇ ਰਿਜ਼ੋਰਟ ਟਾਪੂ ‘ਤੇ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਦਰਦਨਾਕ ਮੌਤ, 16 ਜ਼ਖ਼ਮੀ

ਥਾਈਲੈਂਡ ਦੇ ਦੱਖਣੀ ਰਿਜ਼ੋਰਟ ਟਾਪੂ ਫੁਕੇਟ ਵਿੱਚ ਇੱਕ ਵਪਾਰਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਤੜਕੇ ਲੱਗੀ ਅਤੇ ਤੇਜ਼ੀ ਨਾਲ ਨੇੜਲੀਆਂ ਕਈ ਇਮਾਰਤਾਂ ਤੱਕ ਫੈਲ ਗਈ। ਇਸ ਤੋਂ ਬਾਅਦ ਅੱਗ ਬੁਝਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ।ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 3:17 ਵਜੇ ਉਸ ਇਮਾਰਤ ਵਿੱਚ ਅੱਗ ਲੱਗੀ, ਜਿੱਥੇ ਵਾਹਨ ਕਿਰਾਏ ‘ਤੇ ਦੇਣ ਦਾ ਕਾਰੋਬਾਰ ਚੱਲਦਾ ਸੀ। ਥਾਈਲੈਂਡ ਦੇ ਅਧਿਕਾਰੀਆਂ ਮੁਤਾਬਕ, ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਨੇ ਕਰੀਬ ਦੋ ਘੰਟਿਆਂ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਅੱਗ ਬੁਝਾਉਣ ਵਿੱਚ ਸਫਲ ਰਹੇ।
ਪੁਲਿਸ ਨੇ ਦੱਸਿਆ ਕਿ 16 ਜ਼ਖ਼ਮੀਆਂ ਵਿੱਚੋਂ 15 ਥਾਈਲੈਂਡ ਦੇ ਨਾਗਰਿਕ ਸਨ, ਜਦਕਿ ਇੱਕ ਵਿਅਕਤੀ ਮਿਆਂਮਾਰ ਦਾ ਰਹਿਣ ਵਾਲਾ ਸੀ। ਇਸ ਘਟਨਾ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਵਿੱਚ ਕੋਈ ਵੀ ਸੈਲਾਨੀ ਸ਼ਾਮਲ ਨਹੀਂ ਸੀ।ਇਹ ਇਮਾਰਤ ਫੁਕੇਟ ਦੇ ਪੱਛਮੀ ਤੱਟ ‘ਤੇ ਸਥਿਤ ਪਾਤੋਂਗ ਦੇ ਨੇੜੇ ਇੱਕ ਕਸਬੇ ਵਿੱਚ ਹੈ। ਪਾਤੋਂਗ ਫੁਕੇਟ ਦੇ ਸਭ ਤੋਂ ਪ੍ਰਸਿੱਧ ਬੀਚ ਸਥਾਨਾਂ ਵਿੱਚੋਂ ਇੱਕ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜਲੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਚਿੰਤਾ ਵਧ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




