Breaking NewsD5 specialIndiaNewsPunjabTop News

ਟਿਕਰੀ ਬਾਰਡਰ ਤੋਂ ਪੁਲਿਸ ਨੇ ਹਟਾਏ ਵੱਡੇ ਪੱਥਰ, ਮੇਨ ਬੈਰੀਕੇਡਿੰਗ ਬਰਕਰਾਰ

ਨਵੀਂ ਦਿੱਲੀ : ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਪਿਛਲੇ ਕਰੀਬ 60 ਦਿਨਾਂ ਤੋਂ ਲਗਾਤਾਰ ਜਾਰੀ ਹੈ। ਉਥੇ ਹੀ ਹੁਣ 26 ਜਨਵਰੀ ਨੂੰ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦੀਆਂ ਤਿਆਰੀਆਂ ਪੂਰੀ ਹੋ ਚੁੱਕੀਆਂ ਹਨ, ਉਥੇ ਹੀ ਦਿੱਲੀ ਪੁਲਿਸ ਨੇ ਵੀ ਟਿੱਕਰੀ ਬਾਰਡਰ ‘ਤੇ ਲਗਾਈ ਗਈ ਬੈਰੀਕੇਡਿੰਗ ਹਟਾ ਦਿੱਤੀ ਹੈ। ਹਾਲਾਂਕਿ ਮੇਨ ਬੈਰੀਕੇਡਿੰਗ ਨੂੰ ਨਹੀਂ ਹਟਾਇਆ ਗਿਆ ਹੈ ਪਰ ਰਸਤੇ ‘ਚ ਪਏ ਹੋਏ ਵੱਡੇ ਪੱਥਰ ਅਤੇ ਟੁੱਟੇ ਹੋਏ ਵੱਡੇ ਟਰੈਕਟਰਾਂ ਨੂੰ ਜਿਨ੍ਹਾਂ ਨੂੰ ਰਸਤਾ ਬੰਦ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ, ਉਹ ਸਭ ਹਟਾ ਦਿੱਤੇ ਗਏ ਹਨ।

ਜਦੋਂ ਕਿਸਾਨ ਨੇ ਕੰਨ ‘ਤੇ ਹੱਥ ਰੱਖ ਲਾਈ ਹੇਕ, ਦਿੱਲੀ ਦੇ ਲੋਕ ਹੋਏ ਇਕੱਠੇ, ਤੁਸੀਂ ਵੀ ਵਾਰ-ਵਾਰ ਸੁਣੋਗੇ ਆਹ ਗੀਤ

ਸੂਤਰਾਂ ਦੀ ਮੰਨੀਏ ਤਾਂ ਪੁਲਿਸ ਇਹ ਸਭ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਕਰ ਰਹੀ ਹੈ ਅਤੇ ਕਿਸਾਨਾਂ ਲਈ ਰਸਤਾ ਸਾਫ਼ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਤਾਂ ਦਿੱਲੀ ਪੁਲਿਸ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਰਾਜੀ ਹੋ ਗਈ ਹੈ ਅਤੇ ਉਨ੍ਹਾਂ ਦੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੈਦਾ ਨਹੀਂ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button