PunjabTop News

ਝੋਨੇ ਦੀ ਖਰੀਦ ਬੰਦ ਹੋਣ ਕਰਕੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ; ਉਹ ਆਪਣਾ ਝੋਨਾ ਤੇ ਬਾਸਮਤੀ ਕਿੱਥੇ ਵੇਚਣ? ਇਹ ਪੰਜਾਬ ਸਰਕਾਰ ਦੱਸੇ: ਪੀਰਮੁਹੰਮਦ

ਚੰਡੀਗੜ੍ਹ, 13 ਨਵੰਬਰ: (ਬਿੰਦੂ ਸਿੰਘ) ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਇੱਕ ਵਿਸ਼ੇਸ਼ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਆਪਣਾ ਖਰੀਦ ਕੋਟਾ ਪੂਰਾ ਕਰਕੇ ਮੰਡੀਆਂ ਵਿੱਚੋਂ ਖਰੀਦ ਬੰਦ ਕਰ ਚੁੱਕੀ ਹੈ, ਜਿਸ ਕਾਰਨ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਖਰੀਦ ਵੇਲੇ ਲਿਮਟ ਲਗਾਉਣਾ ਅਸਲ ਵਿੱਚ ਕਿਸਾਨਾਂ ਨਾਲ ਸਿੱਧਾ ਧੋਖਾ ਕਰਨ ਦੇ ਤੁੱਲ ਹੈ, ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿੱਚ ਕਿਸਾਨ ਜ਼ਿਆਦਾ ਫਸਲ ਬੀਜਦੇ ਹਨ।ਪੀਰਮੁਹੰਮਦ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਨੇ ਆਪਣਾ ਕੋਟਾ ਪੂਰਾ ਕਰਕੇ ਤੁਰਦੇ ਬਣਨਾ ਹੈ, ਤਾਂ ਕਿਸਾਨ ਆਪਣਾ ਬਚਿਆ ਹੋਇਆ ਝੋਨਾ ਅਤੇ ਬਾਸਮਤੀ ਕਿੱਥੇ ਵੇਚਣ ਅਤੇ ਫਸਲ ਨੂੰ ਕਿਸ ਦੇ ਹਵਾਲੇ ਛੱਡਿਆ ਜਾਵੇ, ਪੰਜਾਬ ਸਰਕਾਰ ਨੂੰ ਇਹ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ।
ਬਿਆਨ ਦੇ ਅਖੀਰ ਵਿੱਚ ਕਰਨੈਲ ਸਿੰਘ ਪੀਰਮੁਹੰਮਦ ਨੇ ਜ਼ੋਰਦਾਰ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਖਰੀਦ ਮੁੜ ਸ਼ੁਰੂ ਕਰਵਾ ਕੇ ਮੰਡੀਆਂ ਵਿੱਚ ਪਹੁੰਚੇ ਝੋਨੇ ਅਤੇ ਬਾਸਮਤੀ ਦਾ ਦਾਣਾ-ਦਾਣਾ ਖਰੀਦਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫਸਲ ਮੰਡੀਆਂ ਵਿੱਚ ਰੁਲਦੀ ਨਾ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button