ਝੂਠ ਬੋਲ ਰਹੇ ਨੇ Captain?, Harsimrat Badal ਨੇ ਦਿੱਤੇ ਸਬੂਤ, ਦੇਖ ਕੇ ਆਉਣਗੀਆਂ ਤਰੇਲੀਆਂ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾਵਰ ਅੰਦਾਜ਼ ‘ਚ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਕੇਂਦਰੀ ਮੰਤਰੀ ਨੇ ਕਈ ਦਸਤਾਵੇਜ਼ ਦਿਖਾਉਂਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਵੱਖ – ਵੱਖ ਚਰਨਾਂ ‘ਚ ਕੋਵਿਡ – 19 ਨਾਲ ਨਿੱਬੜਨ ਲਈ ਪੰਜਾਬ ਸਰਕਾਰ ਨੂੰ ਹੁਣ ਤੱਕ 886 ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਲੋਕਾਂ ਨਾਲ ਝੂਠ ਬੋਲਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਸਟੇਟ ਡਿਜਾਸਟਰ ਫੰਡ ਦੇ ਤੌਰ ‘ਤੇ ਵੀ ਪੰਜਾਬ ਦੇ ਕੋਲ ਪੈਸਾ ਹੈ।
ਝੂਠ ਬੋਲ ਰਹੇ ਨੇ Captain?, Harsimrat Badal ਨੇ ਦਿੱਤੇ ਸਬੂਤ, ਦੇਖ ਕੇ ਆਉਣਗੀਆਂ ਤਰੇਲੀਆਂ
ਇਸਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਵਾਰ – ਵਾਰ ਪੰਜਾਬ ਦੀ ਜਨਤਾ ਨੂੰ ਇਹ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਰਥਿਕ ਮਦਦ ਨਹੀਂ ਦਿੱਤੀ ਜਾ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਮਰਿੰਦਰ ਸਿੰਘ ਸਰਕਾਰ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਧਾਨਮੰਤਰੀ ਗਰੀਬ ਵਿਕਾਸ ਯੋਜਨਾ ਦੇ ਤਹਿਤ ਦਿੱਤੇ ਜਾਣ ਵਾਲਾ ਅੰਨ ਮੰਗਵਾਉਣ ਅਤੇ ਗਰੀਬਾਂ ਵਿੱਚ ਵੰਡਣਾ ਸ਼ੁਰੂ ਕਰਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇਸ ਅੰਨ ਨੂੰ ਮੰਗਵਾਉਣ ਦਾ ਵਕਤ ਨਹੀਂ ਹੈ ਅਤੇ ਉਹ ਲਗਾਤਾਰ ਰਾਸ਼ਨਾਂ ਦੇ ਪੈਕੇਟਾਂ ਅਤੇ ਸੈਨੇਟਾਇਜਰ ਦੀਆਂ ਬੋਤਲਾਂ ‘ਤੇ ਆਪਣੀ ਤਸਵੀਰਾਂ ਲਵਾ ਕੇ ਪ੍ਰਚਾਰ ਕਰਣ ‘ਚ ਵਿਅਸਤ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.