ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਕੇ ਜਾਣ ਵਾਲੇ ਲੀਡਰਾਂ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਅੰਦੋਲਨ ਜਾਂ ਸੱਚ ਦੀ ਲੜਾਈ ਖ਼ਤਮ ਨਹੀਂ ਹੁੰਦੀ। ਉਹਨਾਂ ਦੱਸਿਆ, “ਮੈਨੂੰ ਇੱਕ ਪੱਤਰਕਾਰ ਦਾ ਫੋਨ ਆਇਆ ਸੀ ਕਿ ਤੁਹਾਡੇ ਬੰਦੇ ਭੱਜ ਗਏ ਹਨ, ਤੁਹਾਨੂੰ ਨੁਕਸਾਨ ਹੋ ਗਿਆ। ਮੈਂ ਉਸਨੂੰ ਕਿਹਾ ਕਿ ਜੇਕਰ ਮੈਂ ਬਿਲਕੁਲ ਇਕੱਲਾ ਵੀ ਰਹਿ ਗਿਆ, ਤਾਂ ਵੀ ਮੈਂ ਹਰ ਪਾਰਟੀ ਦੀ ਸਟੇਜ ‘ਤੇ ਜਾ ਕੇ ਇਹਨਾਂ ਦੇ ਖ਼ਿਲਾਫ਼ ਬੋਲਾਂਗਾ ਅਤੇ ਇਕੱਲਾ ਹੀ ਲੜਾਂਗਾ। ਮੈਨੂੰ ਪੈਸੇ ਦਾ ਕੋਈ ਮੋਹ ਨਹੀਂ ਹੈ।”
ਮੀਟਿੰਗ ਦੇ ਅਖੀਰ ਵਿੱਚ ਉਹਨਾਂ ਆਏ ਹੋਏ ਸੀਨੀਅਰ ਲੀਡਰਾਂ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ, ਰਵੀਇੰਦਰ ਸਿੰਘ, ਜਥੇਦਾਰ ਰਤਨ ਸਿੰਘ ਅਜਨਾਲਾ, ਚਰਨਜੀਤ ਸਿੰਘ, ਗਿਆਨੀ ਹਰਦੀਪ ਸਿੰਘ, ਪਰਮਪਾਲ ਸਿੰਘ ਅਤੇ ਲੌਂਗੋਵਾਲ ਸਾਹਿਬ ਸ਼ਾਮਲ ਸਨ ਅਤੇ ਬੱਸਾਂ ‘ਚ ਭਰ ਕੇ ਆਏ ਵਰਕਰਾਂ ਤੇ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਹਨਾਂ ਨੇ ਝੋਲੀ ਅੱਡ ਕੇ ਅਪੀਲ ਕੀਤੀ ਕਿ ਸੰਗਤ ਤਕੜੀ ਹੋਵੇ, ਕਿਉਂਕਿ ਆਉਣ ਵਾਲਾ ਸਮਾਂ ਸਾਡੇ ਪੰਥ ਅਤੇ ਪੰਜਾਬ ਦੇ ਭਲੇ ਦਾ ਹੀ ਹੋਵੇਗਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.