Breaking NewsD5 specialInternationalNews

ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ ਦੀ ਜਲਦੀ ਤਿਆਰ ਕੀਤੀ ਜਾਏਗੀ – ਜੋ ਬਾਇਡਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਜ਼ਰੂਰੀ ਪ੍ਰਵਾਨਗੀ ਤੋਂ ਬਾਅਦ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵਾਇਰਸ ਵੈਕਸੀਨ ਜਲਦੀ ਤਿਆਰ ਕੀਤਾ ਜਾਵੇਗਾ। ਬਾਈਡਨ ਨੇ ਵੀਰਵਾਰ ਨੂੰ ਨੈਸ਼ਨਲ ਗਵਰਨਰਜ਼ ਐਸੋਸੀਏਸ਼ਨ ਦੀ ਬੈਠਕ ਵਿੱਚ ਕਿਹਾ, “ਜੇਕਰ ਅਮਰੀਕਾ ਦਾ ਫੂਡ ਐਂਡ ਡਰਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਇਸ ਨਵੇਂ ਟੀਕੇ ਦੇ ਇਸਤੇਮਾਲ ਦੀ ਮਨਜ਼ੂਰੀ ਦਿੰਦਾ ਹੈ, ਤਾਂ ਸਾਡੇ ਕੋਲ ਜਲਦੀ ਹੀ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਤਿਆਰ ਕਰਨ ਦੀ ਯੋਜਨਾ ਹੈ।’’

ਟਿਕੈਤ ਦੇ ਵੱਡੇ ਐਲਾਨ ਤੋਂ ਬਾਅਦ ਦਿੱਲੀ ਵੱਲ ਤੁਰੇ ਲੱਖਾਂ ਕਿਸਾਨ!ਮੋਦੀ ਸਰਕਾਰ ਲਈ ਨਵੀਂ ਬਿਪਤਾ !

ਜਾਨਸਨ ਐਂਡ ਜਾਨਸਨ ਨੂੰ ਉਮੀਦ ਹੈ ਕਿ ਉਹ ਫਾਈਜ਼ਰ ਅਤੇ ਮੋਡਰਨਾ ਤੋਂ ਬਾਅਦ ਅਮਰੀਕਾ ‘ਚ ਮਨਜ਼ੂਰ ਕੋਰੋਨਾ ਵਾਇਰਸ ਵੈਕਸੀਨ ਲਗਾਉਣ ਵਾਲੀ ਤੀਜੀ ਦਵਾਈ ਕੰਪਨੀ ਬਣ ਜਾਵੇਗੀ। ਕੰਪਨੀ ਦਾ ਦਾਅਵਾ ਹੈ ਉਨ੍ਹਾਂ ਦਾ ਟੀਕਾ ਗੰਭੀਰ ਰੋਗ ਦੇ ਮਾਮਲਿਆਂ ‘ਚ 85 ਫ਼ੀਸਦੀ ਕਾਰਗਰ ਅਤੇ ਦੋ ਦੀ ਬਜਾਏ ਇਸ ਦੀ ਇੱਕ ਹੀ ਖੁਰਾਕ ਪ੍ਰਭਾਵੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਅਮਰੀਕਾ ਪੰਜ ਕਰੋੜ ਲੋਕਾਂ ਦੇ ਟੀਕਾਕਰਣ ਦੇ ਨਾਲ ਅਭਿਆਨ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਵਿੱਚ ਹਰ ਰੋਜ਼ ਜਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button