PunjabPunjabTop News

ਜਲੰਧਰ ਕੇਸ: ਲੜਕੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਮੁਲਜ਼ਮ ਨੇ ਗਲਾ ਘੁੱਟ ਕੇ ਕੀਤਾ ਸੀ ਕਤਲ

ਜਲੰਧਰ ਦੇ ਪਾਰਸ ਐਸਟੇਟ ‘ਚ 13 ਸਾਲਾਂ ਨਾਬਾਲਗ ਬੱਚੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ‘ਚ ਕਈ ਖੁਲਾਸੇ ਹੋਏ ਹਨ। ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਲੜਕੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਉਸ ਦੇ ਸਰੀਰ ‘ਤੇ ਨਹੁੰਆ ਤੇ ਰਗੜਾ ਦੇ ਨਿਸ਼ਾਨ ਮਿਲੇ ਹਨ। ਲੜਕੀ ਦੇ ਗਲੇ ‘ਤੇ ਡੂੰਘੇ ਨਿਸ਼ਾਨ ਮਿਲੇ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਲੜਕੀ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਸੀ।ਪੋਸਟਮਾਰਟਮ ਦੌਰਾਨ ਲੜਕੀ ਦੇ ਸਰੀਰ ਤੋਂ ਲਏ ਗਏ ਸਵੈਬ ਤੇ ਮੁਲਜ਼ਮ ਦਾ ਬਲੱਡ ਸੈਂਪਲ ਡੀਐਨਏ ਟੈਸਟ ਦੇ ਲਈ ਫੋਰੈਂਸਿਕ ਲੈਬਰੋਟਰੀ ਨੂੰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਮੁਲਜ਼ਮ ਦਾ ਮੋਬਾਈਲ ਫ਼ੋਨ ਨਹੀਂ ਮਿਲਿਆ ਹੈ। ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਭੀੜ ਨੇ ਜਦੋਂ ਮੁਲਜ਼ਮ ਦੀ ਕੁੱਟਮਾਰ ਕੀਤੀ ਤਾਂ ਉਸ ਦਾ ਮੋਬਾਇਲ ਕਿਸੇ ਨੇ ਚੁੱਕ ਲਿਆ। ਉਸ ਤੋਂ ਬਾਅਦ ਤੋਂ ਹੀ ਉਸ ਦਾ ਮੋਬਾਇਲ ਸਵੀਚ ਆਫ ਆ ਰਿਹਾ ਹੈ। ਪੁਲਿਸ ਮੋਬਾਇਲ ਨੂੰ ਟ੍ਰੇਸ ਕਰਨ ‘ਚ ਲੱਗੀ ਹੋਈ ਹੈ ਤਾਂ ਜੋ ਉਸ ਤੋਂ ਵੀ ਸਬੂਤ ਇਕੱਠੇ ਕੀਤੀ ਜਾ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button