”ਜਨਤਕ ਥਾਂਵਾ ਤੇ ਮਾਸਕ ਨਾ ਪਾਉਣ ਅਤੇ ਥੁੱਕਣ ਤੇ ਹੋਵੇਗਾ ਜੁਰਮਾਨਾ”
ਪਟਿਆਲਾ : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 86 ਸੈਂਪਲਾ ਵਿੱਚੋ 72 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਅੱਜ ਕੋਈ ਕੋਵਿਡ ਪੌਜੀਟਿਵ ਰਿਪੋਰਟ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਲ੍ਹੇ ਲਈ ਇਹ ਇੱਕ ਬੜੀ ਰਾਹਤ ਭਰੀ ਖਬਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਲ੍ਹੇ ਭਰ ਵਿੱਚੋਂ ਵੱਖ ਵੱਖ ਥਾਂਵਾ ਤੋਂ ਲਏ ਜਾ ਰਹੇ ਸੈਂਪਲਾ ਵਿਚੋ ਕੋਈ ਵੀ ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਨਹੀਂ ਹੋਇਆ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 117 ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਉਹਨਾਂ ਕਿਹਾ ਕਿ ਕਰੋਨਾ ਬਿਮਾਰੀ ਤੋਂ ਬਚਾਅ ਲਈ ਕੰਮ ਕਾਜ ਵਾਲੀਆ ਥਾਂਵਾ ਤੇਂ ਸਮਾਜਿਕ ਦੂਰੀ ਬਣਾਉਣ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਵਰਗੀਆਂ ਸਾਵਧਾਨੀਆਂ ਜਰੂਰ ਵਰਤੀਆਂ ਜਾਣ ਅਤੇ ਸਰਕਾਰ ਵੱਲੋ ਸਮੇਂ ਸਮੇਂ ਤੇ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਜਰੂਰ ਕੀਤਾ ਜਾਵੇ।
NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ
ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਡਾਇਰੈਕਟਰ ਸਿਹਤ ਸੇਵਾਵਾਂ ਤੋਂ ਪ੍ਰਾਪਤ ਨੋਟੀਫਿਕੇਸ਼ਨ ਅਨੁਸਾਰ ਹਰੇਕ ਵਿਅਕਤੀ ਲਈ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫਤਰ, ਮਾਰਕਿਟ ਵਿਚ ਜਾਣ ਸਮੇਂ,ਵਾਹਨ ਵਿਚ ਸਫਰ ਕਰਨ ਸਮੇਂ ਸੂਤੀ ਕਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਜਾਂ ਘਰ ਵਿਚ ਸੁੱਤੀ ਕਪੜੇ ਦਾ ਤਿਆਰ ਕੀਤਾ ਮਾਸਕ ਜਿਸ ਨੂੰ ਸਾਬਣ/ ਡਿਟਰਜੈਂਟ ਨਾਲ ਚੰਗੀ ਤਰਾਂ ਧੋਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ,ਪਾਉਣਾ ਜਰੂਰੀ ਹੋਵੇਗਾ। ਜੇਕਰ ਮਾਸਕ ਉਪਲੱਬਧ ਨਹੀ ਹੈ ਤਾ ਰੁਮਾਲ, ਦੁੱਪਟਾ,ਪਰਨਾ ਆਦਿ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੰਮ ਕਾਜ ਵਾਲੀਆਂ ਥਾਂਵਾ ਜਾਂ ਜਨਤਕ ਸਥਾਨ ਤੇਂ ਮਾਸਕ ਨਹੀ ਪਹਿਨੇਗਾ ਤਾਂ ਉਸ ਨੂੰ 200/- ਰੁਪਏ, ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇਂ ਥੁੱਕਦਾ ਹੈ ਤਾਂ ਉਸ ਨੂੰ 100/- ਰੁਪਏ ਅਤੇ ਘਰ ਵਿਚ ਏਕਾਂਤਵਾਸ ਦੀ ਉਲਘੰਣਾ ਕਰਨ ਤੇਂ 500/- ਰੁਪਏ ਦਾ ਜੁਰਮਾਨਾ ਹੋ ਸਕੇਗਾ।
ਉਹਨਾਂ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਉਹ ਸਾਰੇ ਅਧਿਕਾਰੀ ਜੋ ਕਿ ਬੀ.ਡੀ.ਪੀ.ਓ ਦੇ ਅਹੁਦੇ ਤੋਂ ਘੱਟ ਨਹੀ ਹੋਣਗੇ ਜਾਂ ਨੈਬ ਤਹਿਸੀਲਦਾਰ ਦੇ ਅਹੁੱਦੇ ਤੋਂ ਘੱਟ ਨਹੀ ਹੋਣਗੇ ਜਾਂ ਪੁਲਿਸ ਅਫਸਰ ਜੋ ਕਿ ਏ.ਐਸ.ਆਈ.ਪੁਲਿਸ ਦੇ ਅੱਹੁਦੇ ਤੋਂ ਘੱਟ ਨਹੀ ਹੋਣਗੇ ਜਾਂ ਉਹ ਸਾਰੇ ਸ਼ਹਿਰੀ ਸਥਾਨਕ ਸੰਸਥਾਵਾਂ ਜਾਂ ਮਿਉਨਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੁਆਰਾ ਅਧਿਕਾਰਤ ਕੀਤੇ ਹੋਣਗੇ ਇਸ ਨੂੰ ਲਾਗੂ ਕਰਵਾਉਣਗੇ।
SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ
ਉਹਨਾਂ ਆਮ ਜਨਤਾ ਨੂੰ ਮੁੜ ਅਪੀਲ ਕੀਤੀ ਕਿ ਸਮੂਹ ਜਨਤਾ ਦੇ ਸਹਿਯੋਗ ਨਾਲ ਹੀ ਕਰੋਨਾ ਦੀ ਜੰਗ ਨੂੰ ਜਿੱਤਿਆ ਜਾ ਸਕਦਾ ਹੈ।ਉੁਹਨਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜ਼ੀਟਿਵ ਵਿਅਕਤੀ ਠੀਕ ਠਾਕ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2313 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 105 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 2076 ਨੈਗਟਿਵ ਅਤੇ 132 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜ਼ੀਟਿਵ ਕੇਸਾਂ ਵਿੱਚੋਂ ਦੋ ਪੋਜ਼ੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 83 ਕੇਸ ਠੀਕ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 20 ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.