Breaking NewsD5 specialIndiaNews

ਪੰਜਾਬ ‘ਚ ਵੱਡਾ Rail ਹਾਦਸਾ, ਡੱਬੇ ਸੜ੍ਹ ਕੇ ਸੁਆਹ | ਸਵਾਰੀਆਂ ‘ਚ ਹਾਹਾਕਾਰ

ਨਵੀਂ ਦਿੱਲੀ : ਕਰਤਾਰਪੁਰ ਨੇੜੇ ਟ੍ਰੇਨ ਦੇ ਡੱਬੇ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਫਲਾਈਂਗ ਮੇਲ ਐਕਸਪ੍ਰੈਸ ਦੇ ਸਲੀਪਰ ਕੋਚ ਵਿਚ ਲੱਗੀ ਹੈ ਅਤੇ ਇਹ ਟ੍ਰੇਨ ਕਰਤਾਰਪੁਰ ਨੇੜੇ ਖੜ੍ਹੀ ਹੈ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਰੇਲਵੇ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੇਨ ਦੇ ਸਲੀਪਰ ਕੋਚ ਦੇ 3 ਡੱਬਿਆਂ ਨੂੰ ਭਿਆਨਕ ਤਰੀਕੇ ਨਾਲ ਅੱਗ ਲੱਗੀ ਹੈ।

ਪੰਜਾਬ ‘ਚ ਵੱਡਾ Rail ਹਾਦਸਾ, ਡੱਬੇ ਸੜ੍ਹ ਕੇ ਸੁਆਹ | ਸਵਾਰੀਆਂ ‘ਚ ਹਾਹਾਕਾਰ

ਥਾਣਾ ਕਰਤਾਰਪੁਰ ਦੇ ਐਸ.ਐਚ.ਓ. ਪੁਸ਼ਪ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਟ੍ਰੇਨ ਦੀਆਂ ਬੋਗੀਆਂ ਵਿਚ ਅੱਗ ਲੱਗਣ ਦੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਇਕ ਬੋਗੀ ਵਿਚੋਂ ਅੱਗ ਨੂੰ ਬੁਝਾਉਣ ਤੋਂ ਬਾਅਦ ਬਾਕੀ ਦੀਆਂ ਦੋ ਹੋਰ ਬੋਗੀਆਂ ਜੋ ਅੱਗ ਦੀ ਲਪੇਟ ਵਿਚ ਸਨ, ਵਿਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਕੈਪਟਨ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦਾ ਲੱਭਿਆ ਨਵਾਂ ਤਰੀਕਾ, ਖਾਲੀ ਖਜ਼ਾਨੇ ‘ਚ ਕਿਥੋਂ ਆਇਆ ਪੈਸਾ?

ਫਿਲਹਾਲ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਰੇਲਵੇ ਨੂੰ ਇਸ ਵਿਚ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਲਈ ਸਪੈਸ਼ਲ ਟਰੇਨ ਲਈ ਸਟੇਸ਼ਨ ਮਾਸਟਰ ਨੂੰ ਇਤਲਾਹ ਕਰ ਦਿੱਤੀ ਗਈ ਹੈ, ਸਟੇਸ਼ਨ ਤੋਂ ਆਈ ਟ੍ਰੇਨ ਰਾਹੀਂ ਯਾਤਰੀਆਂ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ।

Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button