ਜਦੋਂ ਸਟੇਜ ‘ਤੇ ਚੰਦੂਮਾਜਰਾ ਨੇ ਬੋਲੀ ਗੁਰਬਾਣੀ ਦੀ ਗਲਤ ਤੁਕ, ਫੇਰ ਸਟੇਜ ‘ਤੇ ਬੈਠੇ ਲੀਡਰਾਂ ਦੇ ਉੱਡੇ ਤੋਤੇ ! (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਰੂਪਨਗਰ : ਖੁਦ ਨੂੰ ਪੰਥਕ ਪਾਰਟੀ ਦੇ ਆਗੂ ਅਖਵਾਉਣ ਵਾਲੇ ਇਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਜਿਨ੍ਹਾਂ ‘ਤੇ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ‘ਚ ਇੱਕ ਸਿਆਸੀ ਸਮਾਗਮ ਦੌਰਾਨ ਆਪਣੇ ਗੁਣ ਦੱਸਣ ਲਈ ਗੁਰੂ ਸਾਹਿਬ ਦੀ ਤੁਕ ਦਾ ਇਸਤੇਮਾਲ ਕੀਤਾ। ਜਿਸ ਦੌਰਾਨ ਚੰਦੂਮਾਜਰਾ ‘ਤੇ ਇਲਜ਼ਾਮ ਲੱਗਾ ਕਿ ਉਨ੍ਹਾਂ ਆਪਣੀ ਤਾਰੀਫ ਕਰਦਿਆਂ ਤੁਕ ਦਾ ਗਲਤ ਉਚਾਰਨ ਕਰ ਦਿੱਤਾ। ਇਸ ਮੌਕੇ ਸਟੇਜ਼ ਤੇ ਬੈਠੇ ਬਾਕੀ ਲੋਕਾਂ ਨੇ ਚੰਦੂਮਾਜਰਾ ਨੂੰ ਟੋਕਿਆ ਤੇ ਗੁਰਬਾਣੀ ਦੀ ਤੁਕ ਨੂੰ ਸਹੀ ਬੋਲਣ ਲਈ ਕਿਹਾ, ਜਿਸ ਤੋਂ ਬਾਅਦ ਚੰਦੂਮਾਜਰਾ ਨੇ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ।

Read Also ਹਰਸਿਮਰਤ ਕੌਰ ਬਾਦਲ ਨੂੰ ਤਲਬ ਕਰੇਗਾ ਜਥੇਦਾਰ! ਗੁਰਬਾਣੀ ਦੀ ਗਲਤ ਤੁਕ ਨੇ ਫਸਾਈ ਬਾਦਲਾਂ ਦੀ ਨੂੰਹ

ਦੱਸ ਦਈਏ ਕਿ ਚੰਦੂਮਾਜਰਾ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਵੀ ਗੁਰਬਾਣੀ ਦੀਆਂ ਤੁਕਾ ਦਾ ਗਲਤ ਉਚਾਰਨ ਦੋ ਦੋਸ਼ ਲੱਗੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਵੀ ਮੰਗ ਲਈ ਸੀ ਪਰ ਚੰਦੂਮਾਜਰਾ ਵੱਲੋਂ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਲੱਗ ਰਹੇ ਦੋਸ਼ਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ।

Like
Like Love Haha Wow Sad Angry
Girl in a jacket

LEAVE A REPLY