ਜਗਰਾਉਂ ਦੇ ਹਸਪਤਾਲ ‘ਚ ਘੇਰ ਲਏ ਡਾਕਟਰ, ਫੇਰ ਨਾ ਬੋਹੜੀ ਕੋਈ ਹੋਰ ਗੱਲ, ਡਾਕਟਰ ਕੁਰਸੀ ਤੋਂ ਉੱਠਿਆ (ਵੀਡੀਓ)
ਜਗਰਾਓਂ : ਇਹ ਤਸਵੀਰਾਂ ਸ਼ਹਿਰ ਜਗਰਾਓਂ ਦੀਆਂ ਨੇ ਜਿਥੇ ਸੜਕਾਂ ਤੇ ਲੋਕਾਂ ਦਾ ਹਜੂਮ ਦਿਖਾਈ ਦੇ ਰਿਹਾ ਹੈ। ਇਹ ਲੋਕ ਉਸ ਹਸਪਤਾਲ ਦੇ ਡਾਕਟਰਾਂ ਤੋਂ ਦੁਖੀ ਹੋ ਕੇ ਸੜਕਾਂ ਤੇ ਉਤਰ ਆਏ ਹਨ ਜਿਨਾਂ ਨੇ ਇਨਾਂ ਲੋਕਾਂ ਦੇ ਬੱਚਿਆਂ ਦਾ ਇਲਾਜ ਸਹੀ ਨਹੀਂ ਕੀਤਾ। ਪੂਰਾ ਮਾਮਲਾ ਅਸਲ ‘ਚ ਇਹ ਕਿ ਇਕ ਪਰਿਵਾਰ ਵਲੋਂ ਆਪਣੇ ਬੱਚੇ ਨੂੰ ਇਸ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਜਿਸ ਨੂੰ ਗੁਰਦਿਆਂ ਦੀ ਤਕਲੀਫ ਸੀ ਇਸ ਦੌਰਾਨ ਡਾਕਟਰ ਨੇ ਬੱਚੀ ਦੇ ਇਲਾਜ ਲਈ ਪਰਿਵਾਰ ਵਲੋਂ ਪਹਿਲਾਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਪਰ ਪੈਸੇ ਜਮ੍ਹਾਂ ਹੋਣ ਦੇ ਬਾਵਜੂਦ ਬੱਚੇ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋਇਆ।
Read Also MLA ਨੇ ਮਾਰਿਆ ਹਸਪਤਾਲ ‘ਚ ਛਾਪਾ, ਡਾਕਟਰ ਖੜਕਾ ਰਿਹਾ ਸੀ ਗਲਾਸੀਆਂ!
ਪਰਿਵਾਰ ਵਾਲਿਆਂ ਤੇ ਉਨ੍ਹਾਂ ਦੇ ਹੱਕ ‘ਚ ਆਏ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਵਲੋਂ ਪੈਸੇ ਲੈ ਕੇ ਵੀ ਸਹੀ ਇਲਾਜ ਨਹੀਂ ਕੀਤਾ ਗਿਆ। ਜਿਸ ਤੋਂ ਤੰਗ ਆਏ ਪਰਿਵਾਰ ਵਾਲਿਆਂ ਤੇ ਲੋਕਾਂ ਨੇ ਹਸਪਤਾਲ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਥੇ ਹੀ ਡਾਕਟਰ ਦਾ ਕਹਿਣਾ ਕਿ ਬੱਚੀ ਨੂੰ ਹਸਪਤਾਲ ਤੋਂ ਸਹੀ ਰੈਫਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਇਥੇ ਉਹ ਲੋਕ ਵੀ ਪਹੁੰਚੇ ਜਿਨ੍ਹਾਂ ਦੇ ਬੱਚਿਆਂ ਨੂੰ ਪਹਿਲਾਂ ਵੀ ਇਸ ਹਸਤਪਾਲ ਤੋਂ ਦਿੱਕਤਾਂ ਆਈਆ ਹਨ। ਹੁਣ ਸੱਚਾ ਕੌਣ ਹੈ ਉਹ ਪੁਲਿਸ ਕਾਰਵਾਈ ਤੋਂ ਬਾਅਦ ਹੀ ਸਾਫ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.