ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਸੰਗਤ ‘ਚ ਸ਼ਰੇਆਮ ਬੇਇਜ਼ਤੀ ! ਮਹਾਰਾਜ ਦੀ ਹਜ਼ੂਰੀ ‘ਚ ਸਿੱਖ ਬੰਦੇ ਨੇ ਬੋਲਤੀ ਕੀਤੀ ਬੰਦ (ਵੀਡੀਓ)

Girl in a jacket
Like
Like Love Haha Wow Sad Angry

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਦੀ ਦਾੜ੍ਹੀ ਰੰਗਣ ਕਾਰਨ ਵਿਵਾਦਾਂ ‘ਚ ਘਿਰਦੇ ਹਨ ਤੇ ਕਦੇ ਵਿਧਾਨ ਸਭਾ ਅੰਦਰੋਂ ਮਾਰਸ਼ਲਾਂ ਵੱਲੋਂ ਚੁੱਕ ਕੇ ਬਾਹਰ ਸੁੱਟਣ ਮੌਕੇ ਪੱਗ ਲਾਹੇ ਜਾਣ ‘ਤੇ ਵਿਧਾਨ ਸਭਾ ਦੇ ਬਾਹਰ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਕਹਿੰਦੇ ਦਿਖਾਈ ਦਿੰਦੇ ਹਨ ਤੇ ਕਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ‘ਤੇ ਦਿੱਲੀ ਨਸਲਕੁਸ਼ੀ ਮਾਮਲੇ ਦੇ ਦੋਸ਼ੀ ਨੂੰ ਚਪੇੜ ਮਾਰ ਦਿੰਦੇ ਹਨ। ਯਾਨੀਕਿ ਹਰ ਕੁਝ ਦਿਨ ਬਾਅਦ ਮਨਜਿੰਦਰ ਸਿੰਘ ਸਿਰਸਾ ਨਾਲ ਕੋਈ-ਨਾ-ਕੋਈ ਕਦੀ ਕਿਸੇ ਵਿਵਾਦ ਜੁੜਦਾ ਹੀ ਰਹਿੰਦਾ ਹੈ। ਲੇਕਿਨ ਇਸ ਵਾਰ ਜੋ ਹੋਇਆ ਉਸ ਨੂੰ ਦੇਖ ਕੇ ਇਹ ਲੋਕਾਂ ਨੂੰ ਹਾਸਾ ਵੀ ਆਇਆ ਤੇ ਉਨ੍ਹਾਂ ਨੇ ਅਫ਼ਸੋਸ ਵੀ ਜਾਹਰ ਕੀਤਾ।

Read Also ਇਸ ਇਲਾਕੇ ‘ਚ ਲੀਡਰਾਂ ਦੀ ਹੋਏਗੀ ਛਿੱਤਰ ਪਰੇਡ ? ਸ਼ਰੇਆਮ ਲਗਾਇਆ ਗਿਆ ਬੋਰਡ

ਅਜਿਹਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਅਜਿਹੀ ਵੀਡੀਓ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ, ਜਿਸ ਵਿੱਚ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਜਦੋਂ ਸਟੇਜ ‘ਤੇ ਖੜ੍ਹੇ ਭਾਸ਼ਣ ਦੇ ਰਹੇ ਹੁੰਦੇ ਹਨ ਤਾਂ ਇੱਕ ਸਰਦਾਰ ਵਿਅਕਤੀ ਉੱਥੇ ਆਉਂਦਾ ਹੈ, ਤੇ ਸਿਰਸਾ ਅੱਗੋਂ ਉਹ ਮਾਇਕ ਹੀ ਚੁੱਕ ਲੈਂਦਾ ਹੈ ਜਿਸ ‘ਤੇ ਪ੍ਰਧਾਨ ਜੀ ਬੋਲ ਰਹੇ ਹੁੰਦੇ ਹਨ। ਇਸ ਤੋਂ ਪਹਿਲਾਂ ਲੋਕ ਕੁਝ ਸਮਝ ਪਾਉਂਦੇ ਮਾਇਕ ਚੁੱਕਣ ਵਾਲਾ ਸਰਦਾਰ ਵਿਅਕਤੀ ਉਸੇ ਮਾਇਕ ‘ਤੇ ਆਪ ਬੋਲਣ ਲੱਗ ਪੈਂਦਾ ਹੈ। ਇਹ ਦੇਖ ਕੇ ਨਾ ਸਿਰਫ ਮਨਜਿੰਦਰ ਸਿੰਘ ਸਿਰਸਾ ਬਲਕਿ ਉੱਥੇ ਬੈਠੀ ਸਾਧ ਸੰਗਤ ਵੀ ਡੌਰ ਭੌਰ ਹੋ ਜਾਂਦੀ ਹੈ।

ਜਾਣਕਾਰੀ ਮੁਤਾਬਕ ਇਹ ਵੀਡੀਓ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਦੀ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਇੱਕ ਸਮਾਗਮ ਕਰਵਾਇਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਸਟੇਜ ‘ਤੋਂ ਖੜ੍ਹੇ ਹੋ ਕੇ ਜਦੋਂ ਭਾਸ਼ਣ ਦਿੰਦੇ ਹਨ ਤਾਂ ਸਾਹਮਣੇ ਬੈਠੀਆਂ ਸੰਗਤਾਂ ‘ਚੋਂ ਇੱਕ ਸਰਦਾਰ ਵਿਅਕਤੀ ਆਉਦਾ ਹੈ ਤੇ ਉਹ ਸਿਰਸਾ ਦੇ ਅੱਗੋਂ ਮਾਇਕ ਚੱਕ ਕੇ ਲੈ ਜਾਂਦਾ ਹੈ ਅਤੇ ਖੁਦ ਬੋਲਣਾ ਸ਼ੁਰੂ ਕਰ ਦਿੰਦਾ ਹੈ।

ਇਸ ਵੀਡੀੳ ‘ਚ ਅਜਿਹਾ ਕਿਉਂ ਹੁੰਦਾ ਹੈ ਇਸ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ, ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਚਰਚਾ ਦਾ ਵਿਸ਼ਾ ਜਰੂਰ ਬਣੀ ਹੋਈ ਹੈ। ਕਿਉਂਕਿ ਵਿਰੋਧੀ ਇਸ ਨੂੰ ਚਟਕਾਰੇ ਲੈ ਲੈ ਕੇ ਨਾ ਸਿਰਫ ਆਪ ਦੇਖ ਰਹੇ ਹਨ ਬਲਕਿ ਇਸ ਵੀਡੀਓ ਨੂੰ ਅੱਗੇ ਭੇਜ ਕੇ ਆਪਣੇ ਮਿੱਤਰਾਂ ਨੂੰ ਅਨੰਦ ਲੈਣ ਦੇ ਸੁਨੇਹੇ ਵੀ ਭੇਜ ਰਹੇ ਹਨ।

Like
Like Love Haha Wow Sad Angry
Girl in a jacket

LEAVE A REPLY