ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ‘ਚ ਅਜ਼ਰਬੈਜਾਨ ਵਿਖੇ 2 ਨੌਜੁਆਨ ਅਗਵਾ
ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾਇਆ ਗਿਆ

ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਅਜ਼ਰਬੈਜਾਨ ਵਿਖੇ ਕਿਸੇ ਗੈਂਗ ਨੇ ਅਗਵਾ ਕਰ ਲਿਆ। ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਕਿ ਉਨ੍ਹਾਂ ਦੇ ਅੰਗ ਤਕ ਵੇਚਣ ਦੀ ਧਮਕੀ ਦੇ ਦਿਤੀ । ਪਰਵਾਰ ਦੀ ਸੂਚਨਾ ’ਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਮੁੰਡਿਆਂ ਨੂੰ ਸੁਰੱਖਿਅਤ ਬਚਾ ਲਿਆ ਪਰ ਉਨ੍ਹਾਂ ਨੂੰ ਅਪਣੀ ਹੱਡਬੀਤੀ ਕਦੇ ਨਹੀਂ ਭੁੱਲਣੀ।
ਇਕ ਰੀਪੋਰਟ ਮੁਤਾਬਕ ਪੀੜਤ ਨੌਜੁਆਨ 22 ਸਾਲਾ ਧਰੁਵ ਪਟੇਲ ਅਤੇ 32 ਸਾਲਾ ਦੀਪਿਕਾ ਪਟੇਲ ਗੁਜਰਾਤ ਵਿਚ ਅਨੰਦ ਜ਼ਿਲ੍ਹੇ ਦੇ ਪਿੰਡ ਕੰਥਾਰੀਆ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਅਮਰੀਕਾ ਜਾਣ ਵਾਸਤੇ ਮੁੰਬਈ ਦੇ ਇਕ ਏਜੰਟ ਨਾਲ ਸੰਪਰਕ ਕੀਤਾ ਸੀ, ਜਿਸ ਨੇ ਇਨ੍ਹਾਂ ਨੂੰ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਇਹ ਰਸਤਾ ਕਾਫ਼ੀ ਖ਼ਤਰਨਾਕ ਹੈ, ਜਿਸ ਵਿਚ ਬਹੁਤ ਸਾਰੇ ਨੌਜੁਆਨਾਂ ਨੂੰ ਅਪਣੀ ਜਾਨ ਤਕ ਗਵਾਉਣੀ ਪੈ ਗਈ। ਧਰੁਵ ਨੇ ਡੰਕੀ ਰੂਟ ਲਈ ਏਜੰਟ ਨੂੰ 35 ਲੱਖ ਅਤੇ ਦੀਪਿਕਾ ਨੇ 15 ਲੱਖ ਰੁਪਏ ਦਿਤੇ। 30 ਜਨਵਰੀ ਨੂੰ ਇਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਜੋ ਦਿੱਲੀ ਤੋਂ ਹੁੰਦਿਆਂ ਅਜਰਬੈਜਾਨ ਦੀ ਰਾਜਧਾਨੀ ਬਾਕੂ ਪੁੱਜੇ, ਜਿੱਥੇ ਦੋਹਾਂ ਜਣਿਆਂ ਦੇ ਫ਼ੋਨ ਬੰਦ ਕਰਵਾ ਦਿਤੇ ਗਏ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਗਈ। ਜਦੋਂ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੂੰ ਕਿਡਨੈਪ ਕਰ ਕੇ ਸੁੰਨਸਾਨ ਥਾਂ ’ਤੇ ਇਕ ਬੇਸਮੇਂਟ ਵਿਚ ਬੰਦ ਕਰ ਦਿਤਾ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਪਰਵਾਰ ਦਾ ਇਲਜ਼ਾਮ ਹੈ ਕਿ ਅਗਵਾਕਾਰਾਂ ਨੇ ਵਟਸਐਪ ਕਾਲ ਜ਼ਰੀਏ ਉਨ੍ਹਾਂ ਦੇ ਸਾਹਮਣੇ ਧਰੁਵ ਨੂੰ ਟੌਰਚਰ ਕੀਤਾ। ਫਿਰੌਤੀ ਨਾ ਦੇਣ ’ਤੇ ਅੰਗ ਕੱਢ ਕੇ ਵੇਚਣ ਦੀ ਧਮਕੀ ਦਿਤੀ , ਜਿਸ ਤੋਂ ਬਾਅਦ ਪਰਵਾਰ ਨੇ ਕਿਸੇ ਨਾ ਕਿਸੇ ਤਰ੍ਹਾਂ 65 ਲੱਖ ਦਾ ਇੰਤਜ਼ਾਮ ਕੀਤਾ,, ਪਰ ਇਸ ਤੋਂ ਬਾਅਦ ਵੀ ਅਗਵਾਕਾਰਾਂ ਵਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਆਖ਼ਰਕਾਰ ਦੋਵੇਂ ਮੁੰਡਿਆਂ ਦੇ ਪਰਵਾਰਾਂ ਨੇ ਆਨੰਦ ਤੋਂ ਸਾਂਸਦ ਮਿਤੇਸ਼ ਰਮੇਸ਼ਭਾਈ ਪਟੇਲ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਕ ਪਹੁੰਚ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



