NewsBreaking NewsD5 specialPoliticsPunjab

ਕੋਰੋਨਾ ਤੇ ਕਰਫਿਊ ਦੀ ਸਥਿਤੀ ‘ਚ Punjab ਦੇ DGP ਦਾ ਵੱਡਾ ਬਿਆਨ! D5 Channel Punjabi

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਤੇ ਲਾਕਡਾਊਨ ਜਾਰੀ ਹੈ। ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੀ ਹੈ। ਪੰਜਾਬ ਅਜਿਹਾ ਪਹਿਲਾ ਸੂਬਾ ਸੀ ਜਿਸਨੇ ਇਸ ਭਿਆਨਕ ਬਿਮਾਰੀ ਨੂੰ ਰੋਕਣ ਲਈ ਲਾਕਡਾਊਨ ਅਤੇ ਕਰਫਿਉ ਦਾ ਸਹਾਰਾ ਲਿਆ ਹੈ ਅਤੇ ਹੁਣ ਪੰਜਾਬ ਦੇ ਡੀਜੀਪੀ ਦਾ ਮੰਨਣਾ ਹੈ ਕਿ ਪੰਜਾਬ ਚ ਬੁਸ਼ੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਇਸ ਬਿਮਾਰੀ ਨੂੰ ਰੋਕਣ ਵਿੱਚ ਸਫਲ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਮਹੀਨੇ ਦੇ ਲਾਕਡਾਊਨ ‘ਚ ਪੰਜਾਬ ਚ ਵਧੀਆ ਨਤੀਜੇ ਆਏ ਹਨ।

ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi

ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਕੁਝ ਦਿਨ ਪਹਿਲਾ ਕਿਹਾ ਗਿਆ ਸੀ ਜ਼ਮੀਨੀ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ 3 ਮਈ ਤੱਕ ਕਰਫਿਊ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ/ਰਿਆਇਤ ਨਹੀਂ ਦਿੱਤੀ ਜਾਵੇਗੀ। ਸਿਰਫ਼ ਤੇ ਸਿਰਫ਼ ਕਣਕ ਖ੍ਰੀਦ ਪ੍ਰਕਿਰਿਆ ਵਿੱਚ ਰਿਆਇਤ ਹੋਵੇਗੀ ਜੋ ਕਿ ਨਿਯਮਾਂ ਦੇ ਆਧਾਰ ‘ਤੇ ਹੋਵੇਗੀ। ਮੈਂ, ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਕਰਫਿਊ ਨੂੰ ਸਖ਼ਤਾਈ ਨਾਲ ਨਿਯਮਾਂ ਸਮੇਤ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਤੇ ਲੋਕਾਂ ਨੂੰ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਹਿੰਦੇ ਰਹਿਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button