Uncategorized

ਕੈਪਟਨ ਨੇ ਡਾਕਟਰ ਨੂੰ ਕੀਤੀ ਵੀਡੀਓ ਕਾਲ, ਦੇਖੋ ਫਿਰ ਕੀ ਹੋਈ ਗੱਲਬਾਤ !

ਜਲੰਧਰ : ਦੁਨੀਆਂ ਭਰ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸਦੇ ਵਧਦੇ ਕਹਿਰ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਸਥਿਤੀ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਡਾ. ਗੁਰਿੰਦਰ ਚਾਵਲਾ ਜੀ ਨਾਲ ਗੱਲ ਕੀਤੀ ਤੇ ਪਤਾ ਕੀਤਾ ਕਿ ਕਿਸ ਤਰ੍ਹਾਂ ਸਾਡੇ ਸਿਹਤ ਵਿਭਾਗ ਦੇ ਕੋਰੋਨਾ ਯੋਧੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਮਰੀਜ਼ਾਂ ਦੇ ਸੈਂਪਲ ਲੈ ਰਹੇ ਹਨ। ਮੈਂ ਤੁਹਾਡੇ ਸਾਰਿਆਂ ਦੇ ਇਸ ਦ੍ਰਿੜ ਜਜ਼ਬੇ ਨੂੰ ਸਲਾਮ ਕਰਦਾ ਹਾਂ ਤੇ ਅਪੀਲ ਕਰਦਾ ਹਾਂ ਕਿ ਜਦ ਤੱਕ ਅਸੀਂ ਇਸ ਜੰਗ ਵਿੱਚ ਫ਼ਤਿਹ ਨਹੀਂ ਹਾਸਲ ਕਰ ਲੈਂਦੇ ਬਸ ਇਸੇ ਤਰ੍ਹਾਂ ਸਾਨੂੰ ਆਪਣਾ ਸਾਥ ਦਿੰਦੇ ਰਿਹੋ।

Big Breaking-ਪੰਜਾਬ ‘ਚ ਵਧੇਗਾ ਕਰਫ਼ਿਊ!, ਦੇਖੋ ਕੀ-ਕੀ ਮਿਲਣਗੀਆਂ ਨਵੀਆਂ ਛੋਟਾਂ!! BREAKING NEWS

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲ ਦੇ ਮਰੀਜ਼ਾਂ ਦਾ ਹਾਲ ਜਾਣਨ ਤੋਂ ਬਾਅਦ ਨਾਲ-ਨਾਲ ਗੁਰਿੰਦਰ ਚਾਵਲਾ ਤੋਂ ਸਟਾਫ ਬਾਰੇ ਪੁੱਛਿਆ। ਫੋਨ ‘ਤੇ ਗੱਲਬਾਤ ਦੌਰਾਨ ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਸਰ ਤੁਹਾਡੀ ਮਿਹਬਾਨੀ ਦੇ ਸਦਕਾ ਹੀ ਅਸੀਂ ਸਾਰੇ ਠੀਕ ਹਾਂ। ਤੁਸੀਂ ਸਾਨੂੰ ਫੋਨ ਕਰਕੇ ਹੌਸਲਾ ਦਿੰਦੇ ਰਹਿੰਦੇ ਹੋ ਅਤੇ ਅਸੀਂ ਪੂਰੀ ਤਰ੍ਹਾਂ ਡਟੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਮੁੱਖ ਮੰਤਰੀ ਫੋਨ ਕਰਕੇ ਇੰਝ ਸਾਡਾ ਹਾਲ ਨਹੀਂ ਪੁੱਛਦੇ, ਮੈਂ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ ਅਜਿਹਾ ਦੇਖਿਆ ਕਿ ਜਦੋਂ ਮੁੱਖ ਮੰਤਰੀ ਖੁਦ ਸਾਨੂੰ ਫੋਨ ਕਰਕੇ ਸਾਡਾ ਹਾਲ ਜਾਣ ਰਹੇ ਹਨ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਸਾਰੇ ਇੰਨਾ ਕੰਮ ਕਰ ਰਹੇ ਹੋ ਤਾਂ ਕੀ ਮੈਂ ਇੰਨਾ ਵੀ ਨਹੀਂ ਕਰ ਸਕਦਾ। ਇਹ ਮੇਰੀ ਡਿਊਟੀ ਬਣਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button