
ਲੁਧਿਆਣਾ ਦੇ ਰਾਏਕੋਟ ਦੇ ਪਿੰਡ ਜੰਡ ਤੋਂ ਸਾਹਮਣੋ ਆਇਆ ਹੈ, ਜਿਥੋਂ ਦੇ ਨੌਜਵਾਨ ਇੰਦਰਪਾਲ ਸਿੰਘ ਦੀ ਕੈਨੇਡਾ ‘ਚ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 41 ਸਾਲਾ ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੇ ਐਡਮਿੰਟਨ ‘ਚ ਰਹਿ ਰਿਹਾ ਸੀ।
ਮ੍ਰਿਤਕ ਦੇ ਚਚੇਰੇ ਭਰਾ ਭਰਪੂਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ 4 ਜੂਨ ਨੂੰ ਇੰਦਰਪਾਲ ਸਿੰਘ ਕੰਮ ਤੋਂ ਘਰ ਨੂੰ ਆ ਰਿਹਾ ਸੀ ਤੇ ਉਹ ਜਿਉ ਹੀ ਘਰ ਪਹੁੰਚਿਆ ਤਾਂ ਕਾਰ ‘ਚੋਂ ਉਤਰਦਿਆਂ ਹੀ ਅਣਪਛਾਤੇ ਲੋਕਾਂ ਨੇ ਇੰਦਰਪਾਲ ਸਿੰਘ ‘ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਨਤੀਜੇ ਵੱਜੋਂ ਉਸਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ ਦੇ ਕਰੀਬ ਪੰਜ ਤੋਂ ਛੇ ਗੋਲੀਆਂ ਛਾਤੀ ਵਿੱਚ ਲੱਗੀਆਂ ਹਨ। ਇੰਦਰਪਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਪਣੀ ਮਾਂ ਦਾ ਵੱਡਾ ਸਹਾਰਾ ਸੀ। ਇੰਦਰਪਾਲ ਦੀ ਅਚਨਚੇਤ ਹੋਈ ਮੌਤ ਨਾਲ ਪੂਰੇ ਜੰਡ ਪਿੰਡ ਅੰਦਰ ਸੋਗ ਪਸਰਿਆ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.