Breaking NewsD5 specialInternationalNewsPunjabTop News

ਕੈਨੇਡਾ ’ਚ ਪੁਲਿਸ ਅਫ਼ਸਰ ਬਿਕਰਮਦੀਪ ਰੰਧਾਵਾ ਦੀ ਗੋਲੀਆਂ ਮਾਰ ਕੇ ਹੱਤਿਆ

ਸਰੀ/ਬਿਆਸ : ਕੈਨੇਡਾ ਦੀ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ’ਚ ਪੁਲਿਸ ਅਫਸਰ ਬਿਕਰਮਦੀਪ ਸਿੰਘ ਰੰਧਾਵਾ ਦੀ ਬੀਤੇ ਦਿਨ  ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬਿਕਰਮਦੀਪ ਰੰਧਾਵਾ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ ( ਰਿਟਾਇਰਡ ਏ.ਡੀ.ਐਫ.ਓ) ਨੇ ਦੱਸਿਆ ਕਿ 28 ਸਾਲਾ ਬਿਕਰਮਦੀਪ ਰੰਧਾਵਾ ਅਜੇ ਅਨਮੈਰਿਡ ਸੀ ਅਤੇ ਉਹ ਕੇਵਲ 14 ਸਾਲ ਦੀ ਉਮਰ ’ਚ ਕੈਨੇਡਾ ਚਲਾ ਗਿਆ ਸੀ। ਬਿਕਰਮਦੀਪ ਨੇ ਆਪਣੀ ਬਾਕੀ ਦੀ ਪੜਾਈ ਕੈਨੇਡਾ ’ਚ ਹੀ ਕੀਤੀ ਅਤੇ ਕੁਝ ਸਮੇਂ ਬਾਅਦ ਬਿਕਰਮਦੀਪ ਰੰਧਾਵਾ ਆਪਣੀ ਕਾਬਲੀਅਤ ਦੇ ਆਧਾਰ ‘ਤੇ ਕੈਨੇਡਾ ਪੁਲਿਸ ’ਚ ਬਤੌਰ ਅਫ਼ਸਰ ਤੈਨਾਤ ਹੋ ਗਿਆ ਸੀ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਬਿਕਰਮਦੀਪ ਰੰਧਾਵਾ ਆਖਰੀ ਵਾਰ ਅਪ੍ਰੈਲ 2020 ’ਚ ਆਪਣੇ ਜੱਦੀ ਪਿੰਡ ਬਿਆਸ ਆਇਆ ਸੀ। ਹਾਲਾਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਬਿਕਰਮਦੀਪ ਰੰਧਾਵਾ ਦੇ ਅੰਤਿਮ ਸਸਕਾਰ ਦੇ ਲਈ ਪਰਿਵਾਰ ਕੈਨੇਡਾ ਜਾਵੇਗਾ ਜਾ ਬਿਕਰਮਦੀਪ ਦੀ ਲਾਸ਼ ਨੂੰ ਬਿਆਸ ਲਿਆਂਦਾ ਜਾਵੇਗਾ। ਬਿਕਰਮਦੀਪ ਰੰਧਾਵਾ ਦਾ ਵੱਡਾ ਭਾਈ ਦੁਪਿੰਦਰ ਰੰਧਾਵਾ ਵੀ ਕੈਨੇਡਾ ’ਚ ਉਸਦੇ ਨਾਲ ਹੀ ਰਹਿੰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button