Breaking NewsD5 specialEntertainmentIndiaNews

ਕਿਸਾਨਾਂ ਨੂੰ ਖਾਲ਼ਿਸਤਾਨੀ ਕਹਿਣ ਵਾਲੇ ਮੀਡੀਆ ਨੂੰ ਜਸਬੀਰ ਜੱਸੀ ਦੀ ਚੇਤਾਵਨੀ

ਚੰਡੀਗੜ੍ਹ : ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਖ਼ੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਸ ਕਿਸਾਨੀ ਮੋਰਚੇ ਨੂੰ ਗੋਦੀ ਮੀਡੀਆ ਪਹਿਲੇ ਦਿਨ ਤੋਂ ਗਲ਼ਤ ਤਰੀਕੇ ਨਾਲ ਦਿਖਾ ਰਹੀ ਹੈ। ਗੋਦੀ ਮੀਡੀਆ ਸ਼ੁਰੂ ਤੋਂ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਖਾਲ਼ਿਸਤਾਨੀ’ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਹੁਣ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ‘ਮੀਡੀਆ ਭਾਈਚਾਰੇ’ ਨੂੰ ਚਿਤਾਵਨੀ ਦਿੱਤੀ ਹੈ।

26 ਜਨਵਰੀ ਨੂੰ ਚੱਲੀ ਗੋਲੀ ਦਾ ਸੱਚ ਆਇਆ ਬਾਹਰ!ਸ਼ਹੀਦ ਹੋਏ ਕਿਸਾਨ ਦੇ ਦਾਦੇ ਦੇ ਖੁਲਾਸੇ!ਪੋਸਟਮਾਰਟ ਦੀ ਰਿਪੋਰਟ ਆਈ ਸਾਹਮਣੇ

ਜਸਬੀਰ ਜੱਸੀ ਨੇ ਮੀਡੀਆ ਨੂੰ ਦਿੱਤੀ ਚਿਤਾਵਨੀ
ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕਰਕੇ ਕਿਹਾ ‘ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਕਿਉਂ ਕਹਿਣ ਲੱਗੇ ਹੋਏ ਹਨ? ਉਨ੍ਹਾਂ ਨੂੰ ਬਾਰ ਬਾਰ ਖਾਲਿਸਤਾਨੀ ਕਿਉਂ ਕਿਹਾ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ ’ਚ ਧਕੇਲ ਰਹੇ ਹਨ? ਜੇ ਇਸ ਵਾਰ ਪੰਜਾਬ ‘ਚ ਅੱਗ ਲੱਗੀ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button