IndiaTop News

ਕਾਨੂੰਨ ਦੀ ਪੜ੍ਹਾਈ ਲਈ ਉਮਰ ਹੱਦ ਖ਼ਤਮ, ਹੁਣ ਹਰ ਉਮਰ ਦੇ ਉਮੀਦਵਾਰ ਲੈ ਸਕਣਗੇ ਦਾਖ਼ਲਾ

ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ.) ਨੇ ਤਿੰਨ ਸਾਲਾ ਤੇ ਪੰਜ ਸਾਲਾ ਕਾਨੂੰਨ ਦੀਆਂ ਡਿਗਰੀਆਂ ’ਚ ਦਾਖ਼ਲੇ ਲਈ ਲਗਾਈ ਉਪਰਲੀ ਉਮਰ ਹੱਦ ਵਾਪਸ ਲੈ ਲਈ ਹੈ। ਇਸ ਫ਼ੈਸਲੇ ਨਾਲ ਹੁਣ ਹਰ ਉਮਰ ਦੇ ਉਮੀਦਵਾਰ ਕਾਨੂੰਨ ਦੀ ਪੜ੍ਹਾਈ ਕਰ ਸਕਣਗੇ।ਬੀ.ਸੀ.ਆਈ. ਵਲੋਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਇਮਾਲਿਆ ਬਾਗਚੀ ਤੇ ਵੀ. ਮੋਹਨਾ ਦੇ ਬੈਂਚ ਨੇ ਇਸ ਤੋਂ ਬਾਅਦ ਉਮਰ ਹੱਦ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਪਟੀਸ਼ਨਕਰਤਾ ਰਿਸ਼ਭ ਦੁੱਗਲ ਨੇ 2016 ਦੇ ਬੀ.ਸੀ.ਆਈ. ਦੇ ਉਸ ਸਰਕੂਲਰ ਨੂੰ ਚੁਣੌਤੀ ਦਿੱਤੀ ਸੀ, ਜਿਸ ਰਾਹੀਂ ਪੰਜ ਸਾਲਾ ਏਕੀਕ੍ਰਿਤ ਐੱਲ.ਐੱਲ.ਬੀ. ਕੋਰਸ ਲਈ ਵੱਧ ਤੋਂ ਵੱਧ ਉਮਰ 20 ਸਾਲ ਤੈਅ ਕੀਤੀ ਗਈ ਸੀ।ਇਸ ਤੋਂ ਬਾਅਦ ਬੀ.ਸੀ.ਆਈ. ਨੇ ਪੰਜ ਸਾਲਾ ਕੋਰਸ ਲਈ 22 ਸਾਲ ਤੇ ਤਿੰਨ ਸਾਲਾ ਕੋਰਸ ਲਈ 45 ਸਾਲ ਦੀ ਉਮਰ ਹੱਦ ਵੀ ਨਿਰਧਾਰਤ ਕੀਤੀ ਸੀ। ਸੁਪਰੀਮ ਕੋਰਟ ਨੇ ਮਾਰਚ 2017 ਵਿਚ ਇਸ ਉਮਰ ਹੱਦ ਸੰਬੰਧੀ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਸੀ। ਹੁਣ ਬੀ.ਸੀ.ਆਈ. ਦੀ ਜਨਰਲ ਕੌਂਸਲ ਵਲੋਂ ਉਮਰ ਦੀ ਪਾਬੰਦੀ ਵਾਪਸ ਲੈਣ ਦੇ ਮਤੇ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button