ਕਪੂਰਥਲਾ ‘ਚ ਪੁਲਿਸਕਰਮੀਆਂ ਨੇ ਗੋਲੀਆਂ ਨਾਲ ਭੁੰਨਿਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ
ਕਪੂਰਥਲਾ: ਥਾਣਾ ਸੁਭਾਨਪੁਰ ਦੇ ਪਿੰਡ ਲੱਖਣ ਦੇ ਪੱਡਾ ‘ਚ ਇੱਕ ਕਬੱਡੀ ਖਿਡਾਰੀ ਦੀ ਕਥਿਤ ਪੁਲਿਸ ਕਰਮਚਾਰੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਦੋਂ ਕਿ ਉਸਦਾ ਦੂਜਾ ਸਾਥੀ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ‘ਚ ਥਾਣਾ ਸੁਭਾਨਪੁਰ ਪੁਲਿਸ ਦੇ ਵੱਲੋਂ ਪੁਲਸਕਰਮੀ ਪਰਮਜੀਤ ਸਿੰਘ ਪੁੱਤਰ ਵਿਰਸਾ ਸਿੰਘ ਨਿਵਾਸੀ ਬਾਮੂਵਾਲ ਨਿਵਾਸੀ ਸੁਭਾਨਪੁਰ ਅਤੇ ਮੰਗੂ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਲੱਖਣ ਦੇ ਪੱਡਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਕਬੱਡੀ ਖਿਡਾਰੀ ਦੇ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਅਤੇ ਮ੍ਰਿਤਕ ਅਰਵਿੰਦਰਜੀਤ ਸਿੰਘ ਆਪਣੇ ਦੂਜੇ ਸਾਥੀਆਂ ਦੇ ਨਾਲ ਗੱਡੀ ‘ਚ ਸਵਾਰ ਹੋ ਕੇ ਲੱਖਣ ਦੇ ਪੱਡਾ ਪਿੰਡ ਦੀ ਵੱਲ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਸੜਕ ਕਿਨਾਰੇ ਇੱਕ ਗੱਡੀ ਖੜੀ ਦਿਖਾਈ ਦਿੱਤੀ, ਜਿਸਦੇ ਪਿਛਲੇ ਸ਼ੀਸ਼ੇ ‘ਤੇ ਪਰਦੇ ਲੱਗੇ ਹੋਏ ਸਨ। ਜਦੋਂ ਅਸੀਂ ਗੱਡੀ ਉਨ੍ਹਾਂ ਦੀ ਗੱਡੀ ਦੇ ਨਜ਼ਦੀਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਡੀ ਭਗਾ ਲਈ ਅਤੇ ਅੱਗੇ ਜਾ ਕੇ ਅਸੀਂ ਗੱਡੀ ਰੋਕ ਲਈ। ਜਿਸ ਤੋਂ ਬਾਅਦ ਗੱਡੀ ਵਿੱਚੋਂ ਅਰਵਿੰਦਰਜੀਤ ਸਿੰਘ ਉਤਰਿਆ ਅਤੇ ਕਾਰ ਦੇ ਵੱਲ ਜਾ ਹੀ ਰਿਹਾ ਸੀ ਤਾਂ ਕਾਰ ਚਾਲਕ ਨੇ ਅਰਵਿੰਦਰ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਪਰਮਜੀਤ ਸਿੰਘ ਗੱਡੀ ਵਿੱਚੋਂ ਉਤੱਰਿਆ ਅਤੇ ਲਲਕਾਰੇ ਮਾਰਨ ਲਗਾ। ਪੁਲਿਸ ਨੇ ਇਸ ਮਾਮਲੇ ‘ਚ 2 ਲੋਕਾਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਫਰਾਰ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.