ਏ.ਡੀ.ਸੀ. ਨੇ ਔਰਤ ਨੂੰ 2 ਘੰਟੇ ਰੱਖਿਆ ਕਮਰੇ ਅੰਦਰ, ਮੋਬਾਇਲ ‘ਚ ਕੈਦ LIVE ਕਾਰਨਾਮਾ

Girl in a jacket
Like
Like Love Haha Wow Sad Angry

ਲੁਧਿਆਣਾ : ਤਸਵੀਰਾਂ ‘ਚ ਰੋਂਦੀ ਕੁਰਲਾਉਂਦੀ ਨਜ਼ਰ ਆਉਣ ਵਾਲੀ ਇਹ ਕੋਈ ਹੋਰ ਨਹੀਂ ਸਗੋਂ ਲੁਧਿਆਣਾ ਜ਼ਿਲਾ ਰੋਜ਼ਗਾਰ ਬਿਊਰੋ ਅਤੇ ਕਾਰੋਬਾਰ ਵਿਭਾਗ ‘ਚ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਤੈਨਾਤ ਜਸਵਿੰਦਰ ਕੌਰ ਹੈ। ਜਿਸ ਦੀ ਵੀਡਿਓ ਇੰਨ੍ਹੀਂ ਦਿਨੀ ਸੋਸ਼ਲ ਮੀਡੀਆ ਦੇ ਨਾਲ ਨਾਲ ਸ਼ਹਿਰ ‘ਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡਿਓ ‘ਚ ਰੋ-ਰੋ ਕੇ ਜਸਵਿੰਦਰ ਕੌਰ ਇਲਜਾਮ ਲਗਾ ਰਹੀ ਹੈ ਕੀ ਉਸਨੂੰ ਤਿੰਨ ਘੰਟੇ ਬੰਧਕ ਬਣਾਕੇ ਰੱਖਿਆ ਗਿਆ। ਬੰਧਕ ਬਣਾਉਣ ਦਾ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਸਗੋਂ ਏ.ਡੀ.ਸੀ. ‘ਤੇ ਲਗਾਇਆ ਹੈ।

Read Also ਕਾਲੀ ਕਾਰ ਦਾ ਕਾਲਾ ਕਾਰਨਾਮਾ ,ਦੇਖੋ ਸੀ.ਸੀ.ਟੀ.ਵੀ. ਦੀਆਂ ਲਾਈਵ ਤਸਵੀਰਾਂ

ਉਧਰ ਪੂਰੇ ਮਾਮਲੇ ‘ਤੇ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਦਾ ਕਹਿਣਾ ਕੀ ਜੇਕਰ ਪੂਰੇ ਮਾਮਲੇ ‘ਚ ਕੋਈ ਵੀ ਮੁਲਜ਼ਮ ਪਾਇਆ ਜਾਂਦੈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ। ਪੂਰੇ ਮਾਮਲੇ ‘ਤੇ ਏ.ਡੀ.ਸੀ. ਦਫਤਰ ‘ਚੋਂ ਕੋਈ ਵੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਕੀ ਇਕ ਸਰਕਾਰੀ ਦਫਤਰ ‘ਚ ਸਰਕਾਰੀ ਮੁਲਾਜ਼ਮ ਨੂੰ ਬੰਧਕ ਕਿਉਂ ਬਣਾਕੇ ਰੱਖਿਆ ਗਿਆ। ਫਿਲਹਾਲ ਪੀੜਤ ਮਹਿਲਾ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਰੋਜ਼ਗਾਰ ਵਿਭਾਗ ਦੇ ਨਿਰਦੇਸ਼ਕ ਨੂੰ ਕੀਤੀ ਹੈ। ਪੂਰੇ ਮਾਮਲੇ ‘ਚ ਦੇਖਣਾ ਦਿਲਚਸਪ ਹੋਏਗੀ ਕੀ ਸਰਕਾਰੀ ਅਧਿਆਕਾਰੀ ਪੂਰੇ ਮਾਮਲੇ ‘ਤੇ ਕੀ ਕਾਰਵਾਈ ਕਰਦੇ ਹਨ।

Like
Like Love Haha Wow Sad Angry
Girl in a jacket

LEAVE A REPLY