ਏਸੀਸੀ ਪੁਰਸ਼ ਅੰਡਰ-19 ਏਸ਼ੀਆ ਕੱਪ 2026 ਵਿਚ ਟੀਮ ਇੰਡੀਆ ਨੇ ਜਿੱਤ ਦੇ ਨਾਲ ਆਪਣੇ ਸਫ਼ਰ ਦਾ ਆਗਾਜ਼ ਕੀਤਾ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਟੀਮ ਨੇ ਨੇਪਾਲ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਬਿਨਾਂ ਕੋਈ ਵਿਕਟ ਗੁਆਏ ਮਹਿਜ਼ 19.1 ਓਵਰਾਂ ਵਿਚ 129 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਮੈਚ ਵਿਚ ਟਾਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨੇਪਾਲ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਜ਼ਿਆਦਾ ਦੇਰ ਟਿਕ ਨਹੀਂ ਸਕੀ। ਪੂਰੀ ਟੀਮ 42.3 ਓਵਰਾਂ ਵਿਚ 128 ਦੌੜਾਂ ਬਣਾ ਕੇ ਆਲਆਊਟ ਹੋ ਗਈ।ਨੇਪਾਲ ਵਲੋਂ ਦਰਸ਼ ਸੋਨਾਰ ਨੇ ਸਭ ਤੋਂ ਵੱਧ 43 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 93 ਗੇਂਦਾਂ ਦਾ ਸਾਹਮਣਾ ਕਰਦਿਆਂ ਇਕ ਚੌਕਾ ਅਤੇ ਇਕ ਛੱਕਾ ਲਗਾਇਆ। ਹਾਲਾਂਕਿ, ਬਾਕੀ ਬੱਲੇਬਾਜ਼ ਵੱਡਾ ਯੋਗਦਾਨ ਪਾਉਣ ਵਿੱਚ ਨਾਕਾਮ ਰਹੇ ਅਤੇ ਭਾਰਤ ਨੂੰ ਜਿੱਤ ਲਈ 129 ਦੌੜਾਂ ਦਾ ਟੀਚਾ ਮਿਲਿਆ।
ਭਾਰਤੀ ਟੀਮ ਨੇ ਇਸ ਛੋਟੇ ਟੀਚੇ ਨੂੰ ਬੇਹੱਦ ਆਸਾਨੀ ਨਾਲ ਹਾਸਲ ਕਰਦਿਆਂ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.