InternationalTop News

ਇੰਗਲੈਂਡ ‘ਚ ਰਹਿ ਰਹੇ ਭਾਰਤੀ ਵਿਦਿਆਰਥੀ ਸੜਕਾਂ ‘ਤੇ ਸੌਣ ਲਈ ਮਜਬੂਰ

 ਇੰਗਲੈਂਡ ਚ ਏਸ਼ੀਅਨ ਲੋਕਾਂ ਨੇ ਘਰਾਂ ਦੇ ਰੈਂਟ ਨੂੰ ਅੰਨ੍ਹੇ-ਵਾਹ ਵਧਾ ਦਿੱਤਾ ਹੈ। ਮੋਟੇ ਕਰਜ਼ੇ ਚੱਕ ਕੇ ਅਤੇ ਏਜੰਟਾਂ ਨੂੰ ਭਾਰੀ ਰਕਮ ਦੇਣ ਤੋਂ ਬਾਅਦ ਘਰਾਂ ਦੇ ਕਿਰਾਏ ਦੇ ਇੰਨੇ ਜ਼ਿਆਦਾ ਵਧਣ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ‘ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਅਜਿਹਾ ਇਸ ਕਰਕੇ ਹੋ ਰਿਹਾ ਕਿਉਂਕਿ ਇੰਗਲੈਂਡ ਅਤੇ ਭਾਰਤ ‘ਚ ਇਮੀਗ੍ਰੇਸ਼ਨ ਰੂਲਸ ਵਿੱਚ ਸੁਧਾਰ ਹੋਣ ਕਾਰਨ ਭਾਰਤੀ ਨੌਜਵਾਨਾਂ ਦਾ ਰੁਝਾਨ ਇੰਗਲੈਂਡ ਵੱਲ ਵਧੇਰੇ ਹੋਇਆ ਹੈ।ਇੰਗਲੈਂਡ ‘ਚ ਪੱਕੇ ਭਾਰਤੀ ਲੋਕਾਂ ਨੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆ ਆਪਣੀ ਮਰਜ਼ੀ ਨਾਲ ਵੱਧ ਤੋਂ ਵੱਧ ਕਿਰਾਇਆ ਵਸੂਲ ਰਹੇ ਹਨ। ਛੋਟੇ ਤੋਂ ਛੋਟੇ ਕਮਰੇ ਦਾ ਕਿਰਾਇਆ ਜਿਥੇ 800 ਤੋਂ 900 ਪੌਂਡ ਸੀ। ਓਥੇ ਹੁਣ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ ਤਿੰਨ ਬੈਂਡ ਰੂਮ ਦਾ ਘਰ 4 ਲੱਖ ਤੋਂ ਉੱਪਰ ਮਿਲਦਾ ਹੈ। ਇਸ ਕਾਰਨ ਵਿਦਿਆਰਥੀ ਇੰਨਾ ਕਿਰਾਇਆ ਨਹੀਂ ਦੇ ਪਾ ਰਹੇ। ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਵਾਰ-ਵਾਰ ਵਿਦਿਆਰਥੀਆਂ ਨੂੰ ਘੱਟ ਰੇਟ ‘ਤੇ ਘਰ ਦੇਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿਚ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਬੱਚੀਆਂ ਦਾ ਕੋਈ ਸ਼ੋਸ਼ਣ ਨਾ ਕਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button