InternationalTop News

ਇਸਲਾਮ ਕਬੂਲ ਕਰਨ ਵਾਲੀ ਮਹਿਲਾ ਦੇ ਪਤੀ ਨੇ ਨਿਕਾਹ ਤੋਂ 5 ਦਿਨ ਬਾਅਦ ਹੀ ਦਿੱਤਾ ਤਲਾਕ

ਜੇਨ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਵਿਅਕਤੀ ਨਾਲ ਛੇ ਮਹੀਨਿਆਂ ਤੱਕ ਆਨਲਾਈਨ ਚੈਟ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਬਾਅਦ ਵਿੱਚ ਵਿਆਹ ਕੀਤਾ
ਨਿਕਾਹ ਦੇ ਪੰਜ ਦਿਨ ਬਾਅਦ ਜੇਨ ਨੂੰ ਇੱਕ ਮੈਸੇਜ ਮਿਲਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ।
ਉਨ੍ਹਾਂ ਦੇ ਪਤੀ ਨੇ ਮੈਸੇਜ ਵਿੱਚ ਲਿਖਿਆ, “ਮੈਂ ਤੈਨੂੰ ਤਲਾਕ ਦਿੰਦਾ ਹਾਂ ਅਤੇ ਤਲਾਕ ਦੇ ਚੁੱਕਾ ਹਾਂ।”
ਜੇਨ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਇਸਲਾਮੀ ਵਿਆਹ ਲਈ ਬਣੀ ਵੈੱਬਸਾਈਟ ‘ਮੁਜ਼’ ‘ਤੇ ਉਨ੍ਹਾਂ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਸੀ।
ਉਸ ਸਮੇਂ ਜੇਨ ਨੂੰ ਲੱਗਦਾ ਸੀ ਕਿ ਉਸ ਵਿਅਕਤੀ ਦਾ ਨਾਮ ਐਡਮ ਹੈ ਅਤੇ ਉਹ ਮੈਨਚੈਸਟਰ ਵਿੱਚ ਰਹਿੰਦਾ ਹੈ।
ਉਨ੍ਹਾਂ ਕਿਹਾ, “ਮੇਰੇ ਲਈ ਇਹ ਸਭ ਬਹੁਤ ਮੁਸ਼ਕਿਲ ਹੈ। ਮੈਨੂੰ ਲੱਗਦਾ ਸੀ ਕਿ ਮੈਂ ਵਿਆਹ ਕਰਨ ਜਾ ਰਹੀ ਹਾਂ, ਪਰ ਇਸ ਦੀ ਬਜਾਏ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਸੁਪਨਾ ਸ਼ੁਰੂ ਹੋ ਗਿਆ।”
“ਇਹ ਸਭ ਬਹੁਤ ਅਜੀਬ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਸੈਕਸ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਹਨ।”
ਜੇਨ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਇਸਲਾਮੀ ਵਿਆਹ ਲਈ ਬਣੀ ਵੈੱਬਸਾਈਟ ‘ਮੁਜ਼’ ‘ਤੇ ਉਨ੍ਹਾਂ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਸੀ
ਤਸਵੀਰ ਕੈਪਸ਼ਨ,ਜੇਨ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਇਸਲਾਮੀ ਵਿਆਹ ਲਈ ਬਣੀ ਵੈੱਬਸਾਈਟ ‘ਮੁਜ਼’ ‘ਤੇ ਉਨ੍ਹਾਂ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਸੀ
ਜੇਨ ਨੇ ਦੱਸਿਆ ਕਿ ਦੋਵਾਂ ਨੇ ਮਿਲਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਛੇ ਮਹੀਨੇ ਤੱਕ ਆਨਲਾਈਨ ਚੈਟ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਸੱਚਾ ਹੈ। ਇਸ ਲਈ ਜਦੋਂ ਉਸ ਵਿਅਕਤੀ ਨੇ ਵਿਆਹ ਦਾ ਪ੍ਰਸਤਾਵ ਦਿੱਤਾ, ਤਾਂ ਉਨ੍ਹਾਂ ਨੇ ਉਸ ਦੀਆਂ ਗੱਲਾਂ ‘ਤੇ ਸ਼ੱਕ ਨਹੀਂ ਕੀਤਾ।
ਉਨ੍ਹਾਂ ਕਿਹਾ, “ਉਸ ਨੇ ਮੈਨੂੰ ਯਕੀਨ ਦਿਵਾਇਆ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ। ਇਸ ਲਈ ਮੇਰੇ ਕੋਲ ਉਸ ‘ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਸੀ।”
ਬਾਅਦ ਵਿੱਚ ਜੇਨ ਨੂੰ ਪਤਾ ਲੱਗਾ ਕਿ ਐਡਮ ਦਾ ਅਸਲੀ ਨਾਮ ਕੁਝ ਹੋਰ ਸੀ ਅਤੇ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ।
ਐਡਮ ਦੇ ਵਕੀਲਾਂ ਨੇ ਕਿਹਾ ਕਿ ਉਸ ਨੇ ਜੇਨ ਦੇ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
2 ਜੂਨ ਨੂੰ ਇਸਲਾਮ ਧਰਮ ਕਬੂਲ ਕਰਨ ਵਾਲੇ ਜੇਨ, ਨਿਕਾਹ ਕਰਨ ਲਈ ਲੰਕਾਸ਼ਾਇਰ ਦੇ ਬ੍ਰੀਅਰਫੀਲਡ ਗਏ ਸੀ। ਨਿਕਾਹ, ਇਸਲਾਮ ਵਿੱਚ ਵਿਆਹ ਕਰਨ ਦੀ ਇੱਕ ਰਸਮ ਹੈ, ਜੋ ਇਸਲਾਮੀ ਨਿਯਮਾਂ ਮੁਤਾਬਕ ਹੁੰਦੀ ਹੈ।ਇਸ ਤਰ੍ਹਾਂ ਦਾ ਨਿਕਾਹ ਕਾਨੂੰਨੀ ਵਿਆਹ ਤੋਂ ਵੱਖਰਾ ਹੁੰਦਾ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ ਇਸ ਨੂੰ ਕਾਨੂੰਨੀ ਵਿਆਹ ਦਾ ਦਰਜਾ ਨਹੀਂ ਮਿਲਿਆ ਹੋਇਆ।
ਜੇਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਿਚਕਾਰ ਆਪਣੇ ਜੱਦੀ ਸ਼ਹਿਰ ਗਲਾਸਗੋ ਵਿੱਚ ਵਿਆਹ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਹੋਣ ਵਾਲੇ ਪਤੀ ਨੂੰ ਸਕਾਟਲੈਂਡ ਵਿੱਚ ਵਿਆਹ ਕਰਨ ‘ਤੇ ਇਤਰਾਜ਼ ਸੀ।
ਜੇਨ ਦੇ ਪਤੀ ਵੱਲੋਂ ਉਨ੍ਹਾਂ ਨੂੰ ਭੇਜਿਆ ਗਿਆ ਸੁਨੇਹਾ, ਜਿਸ ਵਿੱਚ ਉਸ ਨੇ ਤਲਾਕ ਦੇਣ ਦੀ ਗੱਲ ਲਿਖੀ ਹੈਤਸਵੀਰ ਸਰੋਤ,Jane
ਤਸਵੀਰ ਕੈਪਸ਼ਨ,ਜੇਨ ਦੇ ਪਤੀ ਵੱਲੋਂ ਉਨ੍ਹਾਂ ਨੂੰ ਭੇਜਿਆ ਗਿਆ ਸੁਨੇਹਾ, ਜਿਸ ਵਿੱਚ ਉਸ ਨੇ ਤਲਾਕ ਦੇਣ ਦੀ ਗੱਲ ਲਿਖੀ ਹੈ
ਜੇਨ ਨੇ ਦੱਸਿਆ, “ਸਕਾਟਲੈਂਡ ਵਿੱਚ ਕਾਨੂੰਨੀ ਵਿਆਹ ਅਤੇ ਨਿਕਾਹ ਇੱਕੋ ਸਮੇਂ ਕਰਨ ਲਈ ਕਿਹਾ ਗਿਆ ਸੀ।”
ਉਨ੍ਹਾਂ ਦੱਸਿਆ ਕਿ ਇਸ ‘ਤੇ ਉਨ੍ਹਾਂ ਦੇ ਪਤੀ ਨੇ ਕਿਹਾ, ‘ਉਨ੍ਹਾਂ ਨੂੰ ਮੇਰੀ ਆਈਡੀ ਦੇਖਣ ਦੀ ਕੀ ਲੋੜ ਹੈ? ਮੇਰਾ ਮਤਲਬ ਹੈ ਕਿ ਨਿਕਾਹ ਬਹੁਤ ਸੌਖੀ ਪ੍ਰਕਿਰਿਆ ਹੈ ਅਤੇ ਉਨ੍ਹਾਂ ਨੂੰ ਮੇਰੀ ਆਈਡੀ ਦੇਖਣ ਦੀ ਬਿਲਕੁਲ ਵੀ ਲੋੜ ਨਹੀਂ ਹੈ।’
ਜੇਨ ਨੇ ਦੱਸਿਆ ਕਿ ਬ੍ਰੀਅਰਫੀਲਡ ਵਿੱਚ ਨਿਕਾਹ ਦੋ ਇਮਾਮਾਂ ਦੀ ਮੌਜੂਦਗੀ ਵਿੱਚ ਹੋਇਆ ਸੀ, ਜਿਨ੍ਹਾਂ ਨੇ ਗਵਾਹ ਵਜੋਂ ਭੂਮਿਕਾ ਨਿਭਾਈ। ਇਸ ਤੋਂ ਬਾਅਦ ਪਤੀ-ਪਤਨੀ ਨੇ ਇੱਕ ਹੋਟਲ ਵਿੱਚ ਦੋ ਰਾਤਾਂ ਬਿਤਾਈਆਂ। ਵਿਆਹ ਦੇ ਸਿਰਫ਼ ਪੰਜ ਦਿਨ ਬਾਅਦ ਜੇਨ ਨੂੰ ਇੱਕ ਮੈਸੇਜ ਮਿਲਿਆ, ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ।
ਜੇਨ ਨੇ ਦੱਸਿਆ ਕਿ ਇਹ ਸਭ ਦੇਖ ਕੇ ਉਹ ਹੈਰਾਨੀ ਅਤੇ ਉਲਝਣ ਵਿੱਚ ਪੈ ਗਏ ਸਨ। ਉਨ੍ਹਾਂ ਨੇ ਇਸ ਨਿਕਾਹ ਨੂੰ ਇੱਕ “ਫ਼ਰਜ਼ੀ ਵਿਆਹ” ਦੱਸਿਆ।
ਜੇਨ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਹ “ਹੈਰਾਨ ਕਰਨ ਵਾਲਾ” ਤਜਰਬਾ ਭਾਵਨਾਤਮਕ ਸ਼ੋਸ਼ਣ ਅਤੇ ਜਿਨਸੀ ਸ਼ੋਸ਼ਣ ਦੇ ਬਰਾਬਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button