ਆਪਣੇ ਬਿਆਨ ਤੋਂ ਪਲਟੇ ਟਿਕੈਤ, ‘ਚੋਣਾਂ ‘ਚ ਨਹੀਂ ਕਰ ਰਹੇ ਕਿਸੇ ਦਾ ਸਮਰਥਨ’
ਯੂ.ਪੀ : ਕਿਸਾਨ ਅੰਦੋਲਨ ਦਾ ਚਿਹਰਾ ਰਹੇ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਵੱਡੇ ਭਰਾ ਨਰੇਸ਼ ਟਿਕੈਤ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ‘ਚ ਕਿਸਦਾ ਸਮਰਥਨ ਕਰਦੇ ਹਨ, ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਸਨ। ਨਰੇਸ਼ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਬਾਲਿਆਨ ਖਾਪ ਦੇ ਚੌਧਰੀ ਹਨ। ਉਨ੍ਹਾਂ ਦੇ ਛੋਟੇ ਭਰਾ ਰਾਕੇਸ਼ ਟਿਕੈਤ ਬੀਕੇਊ ਦੇ ਰਾਸ਼ਟਰੀ ਬੁਲਾਰੇ ਨਰੇਸ਼ ਟਿਕੈਤ ਨੇ ਇੱਕ ਦਿਨ ਪਹਿਲਾ ਪੱਛਮੀ ਯੂਪੀ ‘ਚ ਸਪਾ – ਰਾਲੋਦ ਗਠਜੋੜ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਇਸ ਅਪੀਲ ਤੋਂ ਬਾਅਦ ਨਿੰਦਾ ਹੋਣ ‘ਤੇ ਟਿਕੈਤ ਹੁਣ ਆਪਣੇ ਬਿਆਨ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਹਨ।
Khabran Da Sira : ਮੈਦਾਨ ਛੱਡ ਭੱਜੇ ਰਾਜੇਵਾਲ ਦੇ ਉਮੀਦਵਾਰ, ‘ਆਪ’ ਦੇ 65 ਆਗੂਆਂ ਦਾ ਅਸਤੀਫ਼ਾ, ਕਾਂਗਰਸ ਦੋਫਾੜ !
ਯੂਪੀ ਚੋਣਾਂ ਵਿੱਚ ਸਪਾ ਅਤੇ ਆਰ.ਐਲ.ਡੀ. ਗਠਜੋੜ ਨੂੰ ਖੁੱਲ੍ਹਾ ਸਮਰਥਨ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਯੂ-ਟਰਨ ਲਿਆ ਹੈ। ਆਪਣੇ ਪਿਛਲੇ ਬਿਆਨ ਤੋਂ ਪਲਟਦੇ ਹੋਏ ਨਰੇਸ਼ ਟਿਕੈਤ ਨੇ ਕਿਹਾ ਕਿ “ਅਸੀਂ ਚੋਣਾਂ ਵਿੱਚ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਹਾਂ”। ਪਿਛਲੇ ਬਿਆਨ ਨੂੰ ਗਲਤ ਦੱਸਦੇ ਹੋਏ ਨਰੇਸ਼ ਟਿਕੈਤ ਨੇ ਕਿਹਾ, “ਉਹ ਕੁੱਝ ਜ਼ਿਆਦਾ ਬੋਲ ਗਏ ਸਨ, ਜੋ ਕਿ ਗਲਤ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਸਰਵਉੱਚ ਹੈ ਅਤੇ ਜੇਕਰ ਅਸੀਂ ਇਸ ਤੋਂ ਦੂਰ ਚਲੇ ਗਏ ਤਾਂ ਉਹ ਸਾਨੂੰ ਬਾਹਰ ਵੀ ਕੱਢ ਸਕਦੇ ਹਨ। ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨ ਭਵਨ ‘ਚ ਇਕੱਠੇ ਹੋਏ ਲੋਕਾਂ ਵਿਚਾਲੇ ਉਨ੍ਹਾਂ ਨੇ ਸਪਾ-ਆਰ.ਐੱਲ.ਡੀ. ਉਮੀਦਵਾਰ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਹਰ ਪਾਰਟੀ ਦੇ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਹਨ ਪਰ ਉਹ ਕਿਸੇ ਦਾ ਸਮਰਥਨ ਨਹੀਂ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.