ਆਖਿਰਕਾਰ ਪਰਮਿੰਦਰ ਢੀਂਡਸਾ ਲੱਗਣਗੇ ਆਪਣੇ ਪਿਓ ਦੇ ਨਾਲ
ਚੰਡੀਗੜ, 19 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਹੁਣ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕ ਕੇ ਸਰਗਰਮ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਆਪਣੇ ਨਾਲ ਤੁਰਨ ਲਈ ਰਾਜ਼ੀ ਕਰਨ ਵਿਚ ਸਫਲ ਹੋ ਗਏ ਹਨ ?
ਇਹ ਵੀ ਵੇਖੋ : ਪੰਜਾਬ ‘ਚ ਵੱਡਾ Rail ਹਾਦਸਾ, ਡੱਬੇ ਸੜ੍ਹ ਕੇ ਸੁਆਹ | ਸਵਾਰੀਆਂ ‘ਚ ਹਾਹਾਕਾਰ
ਡੀ 5 ਕੋਲ ਸੂਤਰਾਂ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ‘ਤੇ ਵੱਡਾ ਦਬਾਅ ਬਣਾਇਆ ਹੋਇਆ ਹੈ। ਬੇਸ਼ੱਕ ਪਰਮਿੰਦਰ ਢੀਂਡਸਾ ਅਕਾਲੀ ਦਲ ਦੇ ਉਲਟ ਨਹੀਂ ਜਾਣਾ ਚਾਹੁੰਦੇ ਤੇ ਉਹਨਾਂ ਦਾ ਮਨ ਪੂਰੀ ਤਰਾਂ ਅਕਾਲੀ ਦਲ ਦੇ ਨਾਲ ਹੈ ਪਰ ਉਹ ਆਪਣੇ ਪਰਿਵਾਰ ਨੂੰ ਵੀ ਬਿਖਰਨ ਨਹੀਂ ਦੇਣਾ ਚਾਹੁੰਦੇ। ਉਹਨਾਂ ਵਾਸਤੇ ਪਰਿਵਾਰ ਪਹਿਲਾਂ ਤੇ ਸਾਰੀ ਦੁਨੀਆਂ ਬਾਅਦ ਵਿਚ ਹੈ, ਅਜਿਹੀ ਰਾਇ ਸੂਤਰਾਂ ਨੇ ਦਿੱਤੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੁਣ ਆਪਣੀ ਆਈ ‘ਤੇ ਆ ਗਏ ਹਨ ਤੇ ਇਹਨਾਂ ਹਾਲਾਤਾਂ ਕਾਰਨ ਪਰਮਿੰਦਰ ਬਹੁਤ ਪਰੇਸ਼ਾਨ ਤਾਂ ਹਨ ਪਰ ਉਹਨਾਂ ਕੋਲ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਜਾਂਦਾ।
ਇਹ ਵੀ ਵੇਖੋ : Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ!ਸੂਤਰਾਂ ਦੀ ਮੰਨੀਏ ਤਾਂ ਆਉਂਦੇ ਦਿਨਾਂ ਵਿਚ ਉਹ ਰਸਮੀ ਤੌਰ ‘ਤੇ ਆਪਣੇ ਪਿਤਾ ਨਾਲ ਤੁਰਨ ਦਾ ਐਲਾਨ ਕਰ ਸਕਦੇ ਹਨ। ਅਜਿਹਾ ਦਾਅਵਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੰਗਰੂਰ ਮੀਟਿੰਗ ਦੌਰਾਨ ਕੀਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਲਈ ਕਿਹੋ ਜਿਹਾ ਸੰਕਟ ਖੜਾ ਹੋਵੇਗਾ ਤੇ ਉਸ ਨਾਲ ਨਿਪਟਣ ਲਈ ਉਹ ਕੀ ਕਰੇਗਾ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।
Published by Gaganpreet
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.