IndiaTop News

ਅੱਜ ਹੋਣਗੇ ਸੇਵਾ ਮੁਕਤ ਹਵਾਈ ਫ਼ੌਜ ਮੁਖੀ A P ਸਿੰਘ

ਅੱਜ  31 ਅਕਤੂਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਆਪਣੀ ਪਤਨੀ ਸਰਿਤਾ ਸਿੰਘ ਨਾਲ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੂੰ ਸਨਿਚਰਵਾਰ ਨੂੰ ਵਿਦਾਇਗੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਇਹ ਸਮਾਗਮ ਦਿੱਲੀ ਦੇ ਰੇਸ ਕੋਰਸ ਏਅਰ ਫੋਰਸ ਸਟੇਸ਼ਨ ਦੀ ਪਰੇਡ ਗਰਾਊਂਡ ’ਚ ਹੋਵੇਗਾ।

ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਆਪਣੇ 42 ਸਾਲਾਂ ਦੇ ਸ਼ਾਨਦਾਰ ਸੇਵਾ ਕਾਲ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਨੂੰ ‘ਆਪ੍ਰੇਸ਼ਨ ਸੰਧੂਰ’ ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਜਗ੍ਹਾ ਏਅਰ ਮਾਰਸ਼ਲ ਅਸ਼ੂਤੋਸ਼ ਦੀਕਸ਼ਿਤ ਨਵੇਂ ਹਵਾਈ ਫੌਜ ਮੁਖੀ ਬਣਨਗੇ। ਨਵੇਂ ਹਵਾਈ ਫ਼ੌਜ ਮੁਖੀ ਨੂੰ ਵੀ 1 ਨਵੰਬਰ ਨੂੰ ਵੀ ਰੇਸ ਕੋਰਸ ਏਅਰ ਫੋਰਸ ਸਟੇਸ਼ਨ ਦੀ ਪਰੇਡ ਗਰਾਊਂਡ ’ਚ ਹੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button