ਅੱਕੇ ਕਿਸਾਨਾਂ ਨੇ ਪਾਤਾ ਨਵਾਂ ਮਤਾ, ਖੇਤੀ ਕਾਨੂੰਨਾਂ ਨੂੰ ਛੱਡ ਸਰਕਾਰ ਅੱਗੇ ਰੱਖਤੀ ਨਵੀਂ ਮੰਗ, ਹੋਰ ਵੀ ਗਰਮਾਊ ਮਾਹੌਲ!
ਸ੍ਰੀ ਮੁਕਤਸਰ ਸਾਹਿਬ : ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਜ਼ੋਰਾਂ ‘ਤੇ ਹੈ ਤੇ ਦੂਜੇ ਪਾਸੇ ਹਰ ਵਾਰ ਦੀ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਹੁਣ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਹੁਕਮਾਂ ਨੂੰ ਦਰ ਕਿਨਾਰ ਕਰਦਿਆਂ ਪਰਾਲੀ ਨੂੰ ਅੱਗ ਲਾਉਣ ਦਾ ਫੈਸਲਾ ਕੀਤਾ। ਮਾਮਲਾ ਹਲਕਾ ਮਲੋਟ ਦੇ ਪਿੰਡ ਅਬੁਲਖੁਰਾਣਾ ਦਾ ਹੈ।
🔴 Live॥ ਹੁਣ ਪੂਰਾ ਭਖਿਆ ਕਿਸਾਨੀ ਸੰਘਰਸ਼, ਹੋ ਗਿਆ ਆਰ-ਪਾਰ ਦੀ ਲੜਾਈ ਦਾ ਐਲਾਨ!
ਜਿੱਥੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਮਤਾ ਪਾਇਆ ਗਿਆ ਹੈ ਕਿ ਜਾਂ ਤਾਂ ਸਰਕਾਰ ਪਰਾਲੀ ਦੀ ਸੰਭਾਲ ਲਈ ਬਣਦਾ ਮੁਆਵਜ਼ਾ ਦੇਵੇ ਨਹੀਂ ਤਾਂ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ। ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ‘ਚ ਕਈ ਗੁਣਾ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਕਿਸਾਨਾਂ ਵੱਲੋਂ ਮਤਾ ਪਾ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ। ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ‘ਤੇ ਕੀ ਪ੍ਰਤੀਕਰਮ ਦਿੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.