ਅਦਾਕਾਰ ਕੰਗਨਾ ਰਣੌਤ ਦੇ ਖਿਲਾਫ਼ ਅੰਮ੍ਰਿਤਸਰ ਦੇ ਕੋਰਟ ‘ਚ ਕੇਸ ਦਰਜ਼, 19 ਮਈ ਨੂੰ ਹੋਵੇਗੀ ਸੁਣਵਾਈ

ਅੰਮ੍ਰਿਤਸਰ : ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਚ ਸ਼ਾਮਲ ਬਜ਼ੁਰਗ ਔਰਤਾਂ ‘ਤੇ ਸੋਸ਼ਲ ਮੀਡੀਆ ‘ਤੇ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ‘ਚ ਅਦਾਕਾਰ ਕੰਗਣਾ ਰਨੌਤ ਦੇ ਖਿਲਾਫ਼ ਕੇਸ ਫਾਈਲਕੀਤਾ ਗਿਆ ਹੈ। ਇਹ ਕੇਸ AAP ਪਾਰਟੀ ਦੀ ਮਹਿਲਾ ਵਿੰਗ ਦੀ ਉਪਪ੍ਰਧਾਨ ਜੀਵਨਜੋਤ ਕੌਰ ਨੇ ਫਾਈਲ ਕੀਤਾ। ਕੇਸ ਦੀ ਲਾਬਿੰਗ ਕਰ ਰਹੇ AAP ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਕੰਗਣਾ ਨੂੰ ਬਜ਼ੁਰਗ ਕਿਸਾਨ ਔਰਤਾਂ ‘ਤੇ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ‘ਚ ਨੋਟਿਸ ਭੇਜਿਆ ਗਿਆ ਸੀ ਤਾਂਕਿ ਉਹ ਆਪਣੀ ਇਸ ਗਲਤੀ ‘ਤੇ ਮਾਫੀ ਮੰਗ ਸਕਣ ਪਰ ਅਦਾਕਾਰ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ।
ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ !ਮੋਦੀ ਦੇ ਖਾਸ ਬੰਦੇ ਨੇ ਵੀ ਛੱਡਤਾ ਸਾਥ !ਕਿਸਾਨ ਹੋਏ ਬਾਗੋ ਬਾਗ਼ !
ਇਸ ਦੇ ਚਲਦੇ 4 ਜਨਵਰੀ, 2021 ਨੂੰ ਉਨ੍ਹਾਂ ਨੇ ਅਦਾਲਤ ਵਿੱਚ ਕੇਸ ਫਾਈਲ ਕਰ ਦਿੱਤਾ ਸੀ। ਹੁਣ ਇਸ ਕੇਸ ਦੀ ਸੁਣਵਾਈ ਅਦਾਲਤ ‘ਚ 19 ਮਈ ਨੂੰ ਹੋਵੇਗੀ। ਮਹਿਲਾ ਆਗੂ ਜੀਵਨਜੋਤ ਕੌਰ ਨੇ ਕਿਹਾ ਕਿ ਦਿੱਲੀ ਬਾਰਡਰ ‘ਤੇ ਸਾਡੇ ਤਿੰਨ ਮਹੀਨਿਆਂ ਤੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ‘ਚ ਬੈਠੀ ਬਜ਼ੁਰਗ ਔਰਤਾਂ ‘ਤੇ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਸੀ।ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ ਅਜਿਹੀ ਬਜ਼ੁਰਗ ਔਰਤਾਂ ਤਾਂ 100 – 100 ਰੁਪਏ ਵਿੱਚ ਕਿਰਾਏ ‘ਤੇ ਮਿਲ ਜਾਂਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.