🔴 LIVE | ਛੋਟੇਪੁਰ ਦੀ ‘ਆਪ’ ‘ਚ ਘਰ ਵਾਪਸੀ! ਹੁਣ ਸਿੱਧੂ ਤੇ ਪਰਗਟ ਸਿੰਘ ‘ਤੇ ਅੱਖ | ਕੀ ਕਰੂ ਭਗਵੰਤ ਮਾਨ?
ਪਟਿਆਲਾ : ਪੰਜਾਬ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ 61 ਨਵੇਂ ਮਾਮਲੇ ਸਾਹਮਣੇ ਆਏ। ਲੁਧਿਆਣਾ ਅਤੇ ਪਟਿਆਲਾ ‘ਚ ਇਕ-ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ। ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ 53 ਤੱਕ ਪੁੱਜ ਗਈ ਹੈ। ਸਭ ਤੋਂ ਵੱਧ 15 ਪੌਜ਼ੀਟਿਵ ਮਾਮਲੇ ਅੰਮ੍ਰਿਤਸਰ, 12 ਜਲੰਧਰ ਅਤੇ 8 ਲੁਧਿਆਣਾ ਤੋਂ ਸਾਹਮਣੇ ਆਏ। ਫ਼ਰੀਦਕੋਟ ਤੇ ਗੁਰਦਾਸਪੁਰ ‘ਚ 3-3 ਕੇਸ ਸਾਹਮਣੇ ਆਏ।ਕੁੱਲ ਮਾਮਲਿਆਂ ਦੀ ਗਿਣਤੀ 2707 ਤੱਕ ਪੁੱਜ ਗਈ ਹੈ। ਮੈਡੀਕਲ ਮਾਹਿਰਾਂ ਵਲੋਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਏਨੀ ਵੱਡੀ ਗਿਣਤੀ ‘ਚ ਨਵੇਂ ਅਜਿਹੇ ਮਾਮਲਿਆਂ ਦਾ ਸਾਹਮਣੇ ਆਉਣਾ ਜਿਨ੍ਹਾਂ ਸਬੰਧੀ ਬਿਮਾਰੀ ਦਾ ਸ੍ਰੋਤ ਜਾਂ ਸੰਪਰਕ ਦਾ ਪਤਾ ਨਹੀਂ ਲੱਗ ਰਿਹਾ, ਇਹ ਖ਼ਤਰਾ ਹੋਰ ਵੀ ਗੰਭੀਰ ਹੋ ਰਿਹਾ।
25 ਸਾਲ ਤੋਂ ਮੰਜੇ ‘ਤੇ ਪਿਆ ਤੜਫ ਰਿਹੈ ਇਹ ਗਰੀਬ | ਨਾ ਸਰਕਾਰ ਨੇ ਬਾਂਹ ਫੜੀ, ਨਾ ਕਿਸੇ ਸਮਾਜ ਸੇਵੀ ਨੇ
ਉੱਥੇ ਹੀ ਜੇਕਰ ਗੱਲ ਕਰੀਏ ਸਿਆਸਤ ਦੀ ਤਾਂ ਸੁੱਚਾ ਸਿੰਘ ਛੋਟੇਪੁਰ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਚਰਚਾ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਦੇ ਵਿਚਾਰ ਵੀ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਨਾਲ ਹੀ ਅੱਜ ਪੰਜਾਬ ਆਨਲੌਕ ਹੋ ਰਿਹਾ ਹੈ। ਬਹੁਤੇ ਸੂਬਿਆਂ ‘ਚ ਧਾਰਮਿਕ ਸਥਾਨ, ਸ਼ਾਪਿੰਗ ਮਾਲ, ਹੋਟਲ ਅਤੇ ਰੈਸਤਰਾਂ ਦੋ ਮਹੀਨਿਆਂ ਦੇ ਬਾਅਦ ਸੋਮਵਾਰ ਤੋਂ ਖੋਲ੍ਹੇ ਜਾ ਰਹੇ ਹਨ। ਇਸ ਦੌਰਾਨ ਨਿਯਮਿਤ ਦਾਖ਼ਲੇ ਲਈ ਟੋਕਨ ਪ੍ਰਣਾਲੀ ਅਤੇ ਪ੍ਰਸ਼ਾਦ ਅਤੇ ਲੰਗਰ ਵਰਗੇ ਭੌਤਿਕ ਪਦਾਰਥ ਆਦਿ ਨਾ ਦੇਣਾ ਕੁਝ ਨਿਯਮ ਹੋਣਗੇ। ਖੋਲ੍ਹੇ ਜਾ ਰਹੇ ਹੋਟਲ ਮਾਲਜ਼ ਕੋਰੋਨਾ ਵਾਇਰਸ ਨੂੰ ਰੋਕਣ ਲਈ ਨਵੀਂਆਂ ਚੁਣੌਤੀਆਂ ਖੜ੍ਹੀਆਂ ਕਰ ਸਕਦੇ ਹਨ।
https://www.youtube.com/watch?v=hFR-d6YXmkA
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.