Breaking NewsD5 specialNewsPunjabTop News

ਜਲਾਲਾਬਾਦ : ਚੱਲਦੀ ਬਾਇਕ‍ ਦੀ ਟੈਂਕੀ ‘ਚ ਹੋਇਆ ਧਮਾਕਾ, ਜ਼ਿੰਦਾ ਸੜਿਆ ਬਾਇਕ ਸਵਾਰ

ਜਲਾਲਾਬਾਦ : ਸ਼ਹਿਰ ‘ਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਜਲਾਲਾਬਾਦ ਦੇ ਪੀਐਨਬੀ ਬੈਂਕ ਚੌਂਕ ‘ਚ ਚੱਲਦੀ ਬਾਇਕ ‘ਚ ਬਲਾਸਟ ਹੋਣ ਨਾਲ ਇੱਕ ਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਾਣਕਾਰੀ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੋਵੇ। ਮ੍ਰਿਤਕ ਦੀ ਪਹਿਚਾਣ ਫਿਰੋਜ਼ਪੁਰ ਦੇ ਪਿੰਡ ਨਿਹੰਗਾ ਵਾਲਾ ਝੁਗੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ।

ਸੁਰਜੀਤ ਜਿਆਣੀ ਨੇ ਛੇੜ ਲਿਆ ਪੰਗਾ, ਕਹਿੰਦਾ ਜਥੇਬੰਦੀਆਂ ਦੇ ਪਾਟਣਗੇ ਕੱਪੜੇ || D5 Channel Punjabi

ਜਲਾਲਾਬਾਦ ਪੁਲਿਸ ਦੀ ਆਰੰਭ ਜਾਂਚ ‘ਚ ਪਤਾ ਲੱਗਾ ਕਿ ਬਾਇਕ ਦੀ ਪੈਟਰੋਲ ਟੈਂਕੀ ‘ਚ ਬਲਾਸਟ ਹੋਇਆ ਹੈ। ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਮਾਮੇ ਦੀ ਧੀ ਨੂੰ ਮਿਲਣ ਲਈ ਇੱਥੇ ਆਇਆ ਹੋਇਆ ਸੀ। ਇਸ ਦੌਰਾਨ ਅਚਾਨਕ ਅੱਗ ਲੱਗਣ ਨਾਲ ਨੌਜਵਾਨ ਨੂੰ ਬਚਾਅ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਪੁਲਿਸ ਨੇ ਇਲਾਜ਼ ਲਈ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਸੀ, ਜਿੱਥੇ ਉਸਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button