NewsBreaking NewsD5 specialIndia

ਹੈਵਾਨੀਅਤ ਦੀ ਹੱਦ : ਭੁੱਖ ਨਾਲ ਤੜਫ਼ ਰਹੀ ਗਰਭਵਤੀ ਹੱਥਣੀ ਨੂੰ ਖਵਾਇਆ ਪਟਾਕੇ ਨਾਲ ਭਰਿਆ ਅਨਾਨਾਸ, ਹੋਈ ਮੌਤ

ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਜਿੱਥੇ ਕੁਝ ਲੋਕਾਂ ਨੇ ਇਕ ਗਰਭਵਤੀ ਭੁੱਖੀ ਹਥਣੀ ਨੂੰ ਅਨਾਨਾਸ ਵਿਚ ਪਟਾਕੇ ਪਾ ਕੇ ਖਵਾ ਦਿੱਤੇ। ਜਿਸਦੀ ਵਜ੍ਹਾ ਨਾਲ ਉਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਈ ਅਤੇ ਉਸਦੀ ਮੌਤ ਹੋ ਗਈ। ਇਸ ਨਾਲ ਇੱਕ ਮਹੀਨਾ ਪਹਿਲਾਂ ਵੀ ਇੱਕ ਹੱਥਣੀ ਦੀ ਮੌਤ ਇਸੇ ਤਰ੍ਹਾਂ ਹੋਈ ਸੀ। ਦੱਸ ਦਈਏ ਕਿ ਹੱਥਣੀ ਦੇ ਨਾਲ-ਨਾਲ ਉਸ ਦੇ ਪੇਟ ਵਿਚ ਪਲ ਰਹਾ ਬੱਚਾ ਵੀ ਮਰ ਗਿਆ। ਇਸ ਅਣਮਨੁੱਖੀ ਘਟਨਾ ਨੂੰ ਜੰਗਲਾਤ ਵਿਭਾਗ ਦੇ ਇਕ ਮੁਲਾਜ਼ਮ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ ਸੀ।

ਕੈਪਟਨ ਖਿਲਾਫ ਵਧੀ ਬਗ਼ਾਵਤ!,ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ!,ਅਦਾਲਤ ਦਾ ਇੱਕ ਹੋਰ ਵੱਡਾ ਝਟਕਾ

ਹੁਣ ਇਸ ਘਟਨਾ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ, ਜਿਸ ਤੋਂ ਬਾਅਦ ਲੋਕਾਂ ਵਿਚ ਕਾਫ਼ੀ ਗੁੱਸਾ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਹੋ ਰਹੀ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਕੇਰਲ ਦੇ ਮਲਪੁੱਰਮ ਜ਼ਿਲ੍ਹੇ ਦੀ ਹੈ। ਇਹ ਇਕ ਗਰਭਵਤੀ ਭੁੱਖੀ ਹਥਣੀ ਭੋਜਨ ਦੀ ਤਲਾਸ਼ ਵਿਚ ਜੰਗਲ ਦੇ ਬਾਹਰ ਆ ਗਈ ਸੀ। ਭੋਜਨ ਦੀ ਤਲਾਸ਼ ਵਿਚ ਉਹ ਪਿੰਡ ਵਿਚ ਭਟਕ ਗਈ। ਅਜਿਹੇ ਵਿਚ ਕੁਝ ਸਥਾਨਕ ਲੋਕਾਂ ਨੇ ਉਸ ਨਾਲ ਕੁਝ ਸ਼ਰਾਰਤ ਕੀਤੀ ਤੇ ਉਸ ਨੂੰ ਅਨਾਨਾਸ ਵਿਚ ਪਟਾਕੇ ਭਰ ਕੇ ਖਵਾ ਦਿੱਤਾ। ਭੁੱਖ ਕਾਰਨ ਹਥਣੀ ਨੇ ਉਹ ਅਨਾਨਾਸ ਖਾ ਲਿਆ ਤੇ ਕੁਝ ਹੀ ਦੇਰ ਵਿਚ ਪਟਾਕੇ ਫਟਣ ਲੱਗੇ। ਇਹ ਦ੍ਰਿਸ਼ ਦੇਖ ਕੇ ਕਿਸੇ ਵੀ ਸ਼ਖ਼ਸ ਦੇ ਰੌਂਗਟੇ ਖੜ੍ਹੇ ਹੋ ਜਾਣ।

ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦਾ ਪਰਦਾਫਾਸ਼!, ਵੱਡੇ ਲੀਡਰ ਨੇ ਦਿੱਤੇ Live ਸਬੂਤ

ਪਟਾਕਿਆਂ ਵਿਚ ਜ਼ਖ਼ਮੀ ਹੋਈ ਹਥਣੀ ਉੱਥੇ ਹੀ ਡਿੱਗ ਪਈ। ਅਜਿਹੇ ਵਿਚ ਕੁਝ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਪਹੁੰਚੀ ਰੈਸਕਿਊ ਟੀਮ ਹਥਣੀ ਨੂੰ ਲੈ ਕੇ ਚਲੀ ਗਈ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਰਸਤੇ ਵਿਚ ਹੀ ਹਥਣੀ ਨੇ ਦਮ ਤੋੜ ਦਿੱਤਾ ਤੇ ਉਸ ਦੇ ਨਾਲ ਹੀ ਬੱਚਾ ਵੀ ਮਰ ਗਿਆ। ਰੈਸਕਿਊ ਟੀਮ ਦਾ ਹਿੱਸਾ ਰਹੇ ਜੰਗਲਾਤ ਅਧਿਕਾਰੀ ਮੋਹਨ ਕ੍ਰਿਸ਼ਨ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਫੇਸਬੁੱਕ ਪੋਸਟ ਵਿਚ ਲਿਖਿਆ,’ ਉਸ ਨੇ ਭਾਵ ਹਥਣੀ ਨੇ ਸਾਰਿਆਂ ‘ਤੇ ਭਰੋਸਾ ਕੀਤਾ। ਜਦੋਂ ਉਹ ਅਨਾਨਾਸ ਖਾ ਗਈ ਅਤੇ ਕੁਝ ਦੇਰ ਬਾਅਦ ਉਸ ਦੇ ਪੇਟ ਵਿਚ ਇਹ ਫਟ ਗਿਆ ਤਾਂ ਉਹ ਪਰੇਸ਼ਾਨ ਹੋ ਗਈ। ਹਥਣੀ ਆਪਣੇ ਲਈ ਨਹੀਂ ਬਲਕਿ ਪੇਟ ਵਿਚ ਪਲ ਰਹੇ ਬੱਚੇ ਲਈ ਪਰੇਸ਼ਾਨ ਹੋਈ ਹੋਵੇਗੀ, ਜਿਸ ਨੂੰ ਉਹ ਅਗਲੇ 18 ਤੋਂ 20 ਮਹੀਨੇ ਵਿਚ ਜਨਮ ਦੇਣ ਵਾਲੀ ਸੀ।’

Pratap Bajwa Exclusive Interview-ਕੈਪਟਨ ਖਿਲਾਫ ਜੰਮ ਕੇ ਕੱਢੀ ਭੜਾਸ, ‘ਕੈਪਟਨ ਤਾਂ ਲੁਕੇ ਬੈਠੇ ਨੇ, ਮਿਲੀਏ ਕਿਥੇ”

ਡਾਕਟਰਾਂ ਨੇ ਹਥਣੀ ਦੇ ਸਰੀਰ ਦੀ ਜਾਂਚ ਕਰਨ ਤੋਂ ਬਾਅਦ ਜੋ ਗੱਲ ਕਹੀ, ਉਸ ਨੂੰ ਸੁਣ ਕੇ ਸ਼ਾਇਦ ਹਰ ਕਿਸੇ ਦੀਆਂ ਵੀ ਅੱਖਾਂ ਵਿਚ ਹੰਝੂ ਆ ਜਾਣ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਪਟਾਕੇ ਤਾਂ ਹਥਣੀ ਦੇ ਮੂੰਹ ਵਿਚ ਹੀ ਫਟ ਗਏ ਸਨ। ਇਸ ਕਾਰਨ ਉਸ ਦੇ ਮੂੰਹ ਦਾ ਹੇਠਲਾ ਹਿੱਸਾ ਤੇ ਜੀਭ ਬੁਰੀ ਤਰ੍ਹਾਂ ਸੜ ਗਈ ਸੀ। ਅਜਿਹੇ ਵਿਚ ਦਰਦ ਕਾਰਨ ਉਹ ਕੁਝ ਖਾ ਨਹੀਂ ਪਾ ਰਹੀ ਸੀ। ਕਾਫ਼ੀ ਸਮੇਂ ਤਕ ਹਥਣੀ ਭੁੱਖੀ ਸੀ ਤੇ ਜਦੋਂ ਪੇਟ ਵਿਚ ਪਲ ਰਹੇ ਬੱਚੇ ਨੂੰ ਵੀ ਕੁਝ ਨਹੀਂ ਮਿਲਿਆ ਤਾਂ ਉਸ ਨੇ ਤੜਫ਼-ਤੜਫ਼ ਕੇ ਜਾਨ ਦੇ ਦਿੱਤੀ। ਇਹ ਬੇਹੱਦ ਦਰਦਨਾਕ ਮੌਤ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button