NewsBreaking NewsD5 specialPunjab

ਹੁਣ ਦੂਜੇ ਸੂਬੇ ‘ਚੋਂ ਪੰਜਾਬ ‘ਚ ਆਈ ਆਹ ਚੀਜ਼! ਆਉਂਦਿਆਂ ਹੀ ਕਿਸਾਨਾਂ ਨੇ ਪਾ ਲਿਆ ਘੇਰਾ!

ਫਾਜ਼ਿਲਕਾ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਤਾਰ ਜਾਰੀ ਹੈ। ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ‘ਤੇ ਸੂਬੇ ਭਰ ‘ਚ ਧਰਨੇ ਲਗਾਏ ਗਏ ਹਨ। ਦੂਜੇ ਪਾਸੇ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ‘ਚ ਵਿਕਣ ਲਈ ਪਈ ਹੈ। ਨਾਲ ਹੀ ਆਏ ਦਿਨ ਬਾਹਰੀ ਸੂਬਿਆ ਤੋਂ ਝੋਨੇ ਦੇ ਭਰੇ ਟਰੱਕਾਂ ਦੀ ਆਮਦ ਵੀ ਲਗਾਤਾਰ ਜਾਰੀ ਹੈ। ਜਿਸਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

🔴LIVE🔴ਰਾਸ਼ਟਰਪਤੀ ਵੱਲੋਂ ਪੰਜਾਬ ਸਰਕਾਰ ਨੂੰ ਕੋਰਾ ਜਵਾਬ!ਪਿੰਡਾਂ ‘ਚ ਕਿਸਾਨ ਹੋਣ ਲੱਗੇ ਇਕੱਠੇ, ਵੱਡੇ ਸੰਘਰਸ਼ ਦੀ ਤਿਆਰੀ!

ਹੁਣ ਫਾਜ਼ਿਲਕਾ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਵੱਲੋਂ ਰਾਜਸਥਾਨ ਤੋਂ ਆਈਆਂ ਝੋਨੇ ਦੀਆਂ ਟਰਾਲੀਆਂ ਨੂੰ ਰੋਕਿਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਨਾਜ ਮੰਡੀਆਂ ‘ਚ ਪੰਜਾਬ ਦੇ ਕਿਸਾਨਾਂ ਦੀ ਪਰਮਲ ਝੋਨੇ ਦੀ ਫਸਲ ‘ਤੇ ਕਟੌਤੀ ਕਰਕੇ ਖਰੀਦ ਕੀਤੀ ਜਾ ਰਹੀ ਹੈ ‘ਤੇ ਦੂਜੇ ਪਾਸੇ ਸ਼ੈਲਰ ਮਾਲਕਾਂ ਵੱਲੋਂ ਬਿਨ੍ਹਾਂ ਸਫਾਈ ਵਾਲਾ ਪਰਮਲ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਨੇ ਸ਼ੈਲਰ ਮਾਲਕਾਂ ਅਤੇ ਪ੍ਰਸ਼ਾਸਨ ‘ਤੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਗਾਏ ਹਨ।

ਪਹਿਲਾਂ ਕੇਂਦਰ ਨੇ ਦਿੱਤਾ ਕਿਸਾਨਾਂ ਨੂੰ ਝਟਕਾ,ਹੁਣ ਕਿਸਾਨਾਂ ਨੇ ਕੇਂਦਰ ਨੂੰ ਦਿਖਾਈ ਤਾਕਤ,ਕਰਤਾ ਵੱਡਾ ਐਲਾਨ

ਦੂਜੇ ਪਾਸੇ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਝੋਨੇ ਦੀਆਂ ਟਰਾਲੀਆਂ ਬਾਰੇ ਵੱਡੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੇਂਦਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਰੋਸ ਵੱਧਦਾ ਦਿਖਾਈ ਦੇ ਰਿਹਾ ਹੈ ਤੇ ਦੂਜੇ ਪਾਸੇ ਬਾਹਰੀ ਸੂਬਿਆਂ ਤੋਂ ਆ ਰਹੇ ਝੋਨੇ ਨੇ ਕਿਸਾਨਾਂ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦੀ ਫਸਲ ਵਿਕਣ ਲਈ ਮੰਡੀਆਂ ‘ਚ ਪਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਬਾਹਰੋਂ ਆਏ ਝੋਨੇ ਦੇ ਮਾਲਕਾਂ ‘ਤੇ ਕੀ ਕਾਰਵਾਈ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button