ਹਿਮਾਚਲ ‘ਚ ਭਾਰੀ ਬਰਫ਼ਬਾਰੀ, ਮਨਾਲੀ ‘ਚ ਫਸੇ 300 ਤੋਂ ਜ਼ਿਆਦਾ ਯਾਤਰੀ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਇਸਦੇ ਆਸਪਾਸ ਦੇ ਸੈਰ ਸਪਾਟਾ ਸਥਾਨਾਂ ‘ਤੇ ਸੋਮਵਾਰ ਨੂੰ ਬਰਫ਼ਬਾਰੀ ਹੋਈ। ਜਿਸ ਦੇ ਨਾਲ ਰਿਜਾਰਟ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਦਾ ਨਜ਼ਾਰਾ ਬੇਹੱਦ ਖੂਬਸੂਰਤ ਹੋ ਗਿਆ। ਹਾਲਾਂਕਿ ਇਸ ਬਰਫ਼ਬਾਰੀ ਦੀ ਵਜ੍ਹਾ ਨਾਲ ਕੁੱਲੂ – ਸੋਲੰਗ ਰਸਤੇ ‘ਤੇ ਭਾਰੀ ਜਾਮ ਲੱਗ ਗਿਆ। ਉਥੇ ਹੀ 300 ਯਾਤਰੀ ਇਸ ਬਰਫ਼ਬਾਰੀ ਦੇ ਕਾਰਨ ਸੋਲੰਗ ਅਤੇ ਮਨਾਲੀ ਰੂਟ ‘ਤੇ ਫਸ ਗਏ ਹਨ।
ਬੇਫਿਕਰ ਹੋ ਜਾਣ Sikh..! ਆਹ ਖ਼ਬਰ ਸਿੱਖਾਂ ਲਈ ਹੈ ਖ਼ਾਸ ! Latest News | Modi Government
ਦੱਸ ਦਈਏ ਕਿ ਐਤਵਾਰ ਦੁਪਹਿਰ ਤੋਂ ਹੀ ਮਨਾਲੀ ਦੇ ਹੇਠਲੇ ਖੇਤਰਾਂ ‘ਚ ਮੀਂਹ ਅਤੇ ਮਨਾਲੀ ਦੇ ਤਮਾਮ ਇਲਾਕਿਆਂ ‘ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਰੋਹਤਾਂਗ ‘ਚ 2 ਫੁੱਟ ਤੋਂ ਜ਼ਿਆਦਾ ਤਾਜ਼ਾ ਬਰਫਬਾਰੀ ਹੋ ਚੁੱਕੀ ਹੈ। ਇਸਦੇ ਇਲਾਵਾ ਸੋਲੰਗਨਾਲਾ ‘ਚ ਸੋਮਵਾਰ ਨੂੰ 7 ਇੰਚ ਬਰਫਬਾਰੀ ਦਰਜ ਕੀਤੀ ਗਈ।
ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!
ਸੋਮਵਾਰ ਦੁਪਹਿਰ ਬਾਅਦ ਤੋਂ ਸੈਰ ਵਾਲੀਆਂ ਥਾਵਾਂ ਸੋਲੰਗਨਾਲਾ, ਫਾਤਰੁ, ਕੋਠੀ ‘ਚ ਬਰਫਬਾਰੀ ਸ਼ੁਰੂ ਹੋ ਗਈ ਸੀ। ਜਦੋਂ ਕਿ ਊਪਰੀ ਇਲਾਕਿਆਂ ‘ਚ ਗੁਲਾਬਾ, ਹਨੂੰਮਾਨ ਟਿੱਬਾ, ਜਲੋੜੀ ਦਰੇ ਤਮਾਮ ਇਲਾਕਿਆਂ ‘ਚ ਬਰਫਬਾਰੀ ਦਾ ਦੌਰ ਐਤਵਾਰ ਦੇਰ ਰਾਤ ਤੋਂ ਹੀ ਸ਼ੁਰੂ ਹੋ ਗਿਆ ਸੀ। ਲਾਹੌਲ ਸਪੀਤੀ, ਕਿੰਨੌਰ, ਸ਼ਿਮਲਾ, ਕੁਫਰੀ ‘ਚ ਵੀ ਬਰਫ਼ਬਾਰੀ ਹੋਈ ਹੈ ਜਦੋਂ ਕਿ ਕੁੱਲੂ ਸਮੇਤ ਹੇਠਲੇ ਇਲਾਕਿਆਂ ਵਿੱਚ ਰੁਕ – ਰੁਕ ਕਰ ਬਾਰਿਸ਼ ਹੋ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.