
ਅੱਜ ਹਾਈ ਕੋਰਟ ਵਲੋਂ ਕੰਚਨਪ੍ਰੀਤ ਕੌਰ ਦੀ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿਚ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਗਈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਸਾਰੀਆਂ ਐਫ.ਆਈ.ਆਰਜ਼ ਚੋਣਾਂ ਦੌਰਾਨ ਰਾਜਨੀਤਕ ਰੰਜਸ਼ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਉਪ-ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ। ਅੱਜ ਰਾਜ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਵਿਚ ਐਫ.ਆਈ.ਆਰ ਨੰਬਰ 261 ਦੇ ਮਾਮਲੇ ਵਿਚ ਸਪੱਸ਼ਟ ਬਿਆਨ ਦਿੱਤਾ ਗਿਆ ਕਿ ਸਰਕਾਰ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨਹੀਂ ਕਰਨਾ ਚਾਹੁੰਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




