PunjabPunjabTop News

ਹਰਿਆਣਾ ਦੇ ਵਿਦਿਆਰਥੀਆਂ ਨੋਜਵਾਨ ਨੇ ਖਰੜ ਚ ਟੈਂਕੀ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਚੰਡੀਗੜ੍ਹ ਯੂਨੀਵਰਸਿਟੀ (CU), ਖਰੜ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਛਾਲ ਮਾਰਦਾ ਨਜ਼ਰ ਆ ਰਿਹਾ ਹੈ।ਮ੍ਰਿਤਕ ਵਿਦਿਆਰਥੀ ਦੀ ਪਛਾਣ 19 ਸਾਲਾ ਸੁਮਿਤ ਚਿਕਾਰਾ ਵਾਸੀ ਬਹਾਦਰਗੜ੍ਹ (ਹਰਿਆਣਾ) ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਘਟਨਾ 15 ਜੁਲਾਈ ਦੀ ਦੱਸੀ ਜਾ ਰਹੀ ਹੈ। ਸੁਮਿਤ ਯੂਨੀਵਰਸਿਟੀ ਵਿੱਚ ਬੀਬੀਏ ਕਰ ਰਿਹਾ ਸੀ, ਉਹ ਘੜੂੰਆਂ ਸਥਿਤ ਸੀਯੂ ਵਿੱਚ ਬੀਬੀਏ ਦਾ ਵਿਦਿਆਰਥੀ ਸੀ। ਉਸ ਦੇ ਸਾਥੀਆਂ ਆਦਿਤਿਆ ਅਤੇ ਵੈਭਵ ਨੇ ਦੱਸਿਆ ਕਿ ਸੁਮਿਤ ਉਨ੍ਹਾਂ ਦਾ ਦੋਸਤ ਸੀ, ਜੋ ਕੁਝ ਦਿਨਾਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪ੍ਰੇਸ਼ਾਨ ਸੀ। ਸੁਮਿਤ ਨੇ ਪਹਿਲਾਂ ਆਪਣੇ ਹੱਥ ਦੀ ਨਾੜ ਕੱਟੀ ਅਤੇ ਫਿਰ ਅਚਾਨਕ ਮਾਡਰਨ ਸਿਟੀ ਸੈਂਟਰ ‘ਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਤੇ ਖੁਦਕੁਸ਼ੀ ਕੀਤੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button