ਹਰਿਆਣਾ: ਹਰਿਆਣਾ ਦੇ ਭਿਵਾਨੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਨਵੇਂ ਸਰਕਲ ਇੰਚਾਰਜ ਸਹੁੰ ਚੁੱਕਣਗੇ। ਇਸ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਬਾਅਦ ਦੁਪਹਿਰ 1 ਵਜੇ ਨਵੀਂ ਅਨਾਜ ਮੰਡੀ ਵਿਖੇ ਸ਼ੁਰੂ ਹੋਵੇਗਾ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਪਟਵਾਰੀਆਂ ਦੇ ਪ੍ਰਧਾਨ ਦਾ CM Mann ਨੂੰ ਚੈਲ਼ੰਜ, ਦਿੱਤਾ ਖੁੱਲ੍ਹਾ ਸੱਦਾ | Harbir Dhindsa | Patwari Strike | D5
ਸਮਾਗਮ ਵਿੱਚ ਸੂਬੇ ਦੇ 1400 ਤੋਂ ਵੱਧ ਸਰਕਲ ਇੰਚਾਰਜ ਇਕੱਠੇ ਸਹੁੰ ਚੁੱਕਣਗੇ।ਇਨ੍ਹਾਂ ਤੋਂ ਇਲਾਵਾ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਕਾਰਜਕਾਰਨੀ ਸਮੇਤ ਕੁੱਲ 4 ਹਜ਼ਾਰ ਅਧਿਕਾਰੀ ਪ੍ਰੋਗਰਾਮ ਵਿੱਚ ਪੁੱਜਣਗੇ। ਆਉਣ ਵਾਲੇ ਸਮੇਂ ‘ਚ ਇਹ ਚਾਰ ਹਜ਼ਾਰ ਅਧਿਕਾਰੀ ਸੂਬੇ ਦੇ ਹਰ ਵਿਧਾਨ ਸਭਾ ਪੱਧਰ ‘ਤੇ ਵਾਰਡ-ਵਾਰ ਇਕ ਲੱਖ ਵਰਕਰਾਂ ਦੀ ਟੀਮ ਤਿਆਰ ਕਰਨਗੇ, ਜੋ 2024 ਦੀਆਂ ਚੋਣਾਂ ‘ਚ ਪਾਰਟੀ ਨੂੰ ਜਿਤਾਉਣ ਲਈ ਕੰਮ ਕਰਨਗੇ। ਇਸ ਲਈ ਸਮਾਗਮ ਵਾਲੀ ਥਾਂ ਦੀ ਮੁੱਖ ਸਟੇਜ ਸਮੇਤ ਵੱਖ-ਵੱਖ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.