NewsBreaking NewsD5 specialPoliticsPunjab

ਹਰਸਿਮਰਤ ਬਾਦਲ ਦੇ ਅਸਤੀਫੇ ‘ਤੇ ਢੀਂਡਸੇ ਦਾ ਵੱਡਾ ਬਿਆਨ,ਦੇਖ ਕਿਵੇਂ ਖੋਲ੍ਹੀ ਢੀਂਡਸੇ ਨੇ ਪੋਲ!

ਪਟਿਆਲਾ : ਸੰਸਦ ‘ਚ ਖੇਤੀ ਆਰਡੀਨੈਂਸ ਬਿੱਲ ਪਾਸ ਹੋ ਚੁੱਕਾ ਹੈ। ਜਿਸ ਤੋਂ ਬਾਅਦ ਅਸਤੀਫਿਆ ਦਾ ਦੌਰ ਸ਼ੁਰੂ ਹੋ ਗਿਅ ਸੀ। ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ ਅਤੇ ਨਾਲ ਹੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਸਿਆਸਤ ਵੀ ਭੱਖਣੀ ਸ਼ੁਰੂ ਹੋ ਗਈ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਜਦੋਂ ਇਨ੍ਹਾਂ ਦੇ ਘਰਾਂ ਦਾ ਘਿਰਾਓ ਹੋ ਗਿਆ ਅਤੇ ਅਕਾਲੀ ਵਰਕਰਾਂ ਨੂੰ ਵੀ ਦਿੱਕਤ ਹੋਣ ਲੱਗ ਪਈ ਤਾਂ ਕਰਕੇ ਅਸਤੀਫਾ ਦੇਣਾ ਪਿਆ।

ਲਓ ਜੀ! ਭਗਵੰਤ ਮਾਨ ਫੇਰ ਹੋ ਗਿਆ ਪਾਰਲੀਮੈਂਟ ‘ਚ ਤੱਤਾ,ਐਤਕੀ ਤਾਂ ਨਰਿੰਦਰ ਮੋਦੀ ਵੱਲ ਨੂੰ ਹੋ ਗਿਆ ਸਿੱਧਾ!

ਬਾਕੀ ਇਹ ਸਿਰਫ ਇੱਕ ਸਿਆਸੀ ਡਰਾਮਾ ਹੈ। ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਹੈ। ਉਧਰ ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਨੂੰ ਕਾਲਾ ਕਾਨੂੰਨ ਦੱਸਿਆ। ਇਸ ਤੋਂ ਇਲਾਵਾ ਕਾਂਗਰਸੀ ਐਮ.ਪੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਇਸ ਕਾਨੂੰਨ ਨੂੰ ਕਦੇ ਵੀ ਲਾਗੂ ਨਹੀਂ ਕਰੇਗੀ।

🔴 LIVE 🔴 ਲਓ ਪੰਜਾਬ ‘ਚ ਫੇਰ ਲੱਗੇ ਖਾਲਿਸਤਾਨ ਦੇ ਪੋਸਟਰ,ਕਿਸਾਨਾਂ ਦੇ ਹੱਕ ‘ਚ ਡਟਿਆ ਨਵਜੋਤ ਸਿੱਧੂ

ਹਰਸਮਿਰਤ ਬਾਦਲ ਦੇ ਅਸਤੀਫੇ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਦਾ ਇਸ ਬਿੱਲ ਨੂੰ ਲੈ ਕੇ ਕੋਈ ਵੱਖਰਾ ਸਟੈਂਡ ਨਹੀਂ ਹੈ ਅਤੇ ਇਹ ਅਸਤੀਫਾ ਸਿਰਫ ਰਾਜਨੀਤੀ ਚਮਕਾਉਣ ਲਈ ਦਿੱਤਾ ਗਿਆ ਹੈ। ਦੱਸ ਦਈਏ ਕਿ ਬੇਸ਼ੱਕ ਹੁਣ ਖੇਤੀ ਆਰਡੀਨੈਂਸ ਦਾ ਬਿਲ ਸੰਸਦ ‘ਚ ਪਾਸ ਹੋ ਗਿਆ ਹੈ ਅਤੇ ਹੁਣ ਇਹ ਬਿਲ ਰਾਜ ਸਭਾ ‘ਚ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਰਾਜ ਸਭਾ ‘ਚ ਇਸ ਬਿਲ ਨੂੰ ਕੀ ਬਹੁਮਤ ਮਿਲਦਾ ਹੈ ਕਿਉਂਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਇਸ ਬਿਲ ਦੇ ਖਿਲਾਫ ਸੜਕਾਂ ‘ਤੇ ੳਤਰ ਆਏ ਹਨ ਅਤੇ ਹਰ ਦਿਨ ਰੋਡ ਜਾਮ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button