ਹਰਭਜਨ ਨੇ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ, ‘ਪਤਾ ਨਹੀਂ ਕੁਝ ਲੋਕ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ ?
ਨਵੀਂ ਦਿੱਲੀ : ਪਾਕਿਸਤਾਨ ‘ਚ ਸਥਿਤ ਸਿੱਖਾਂ ਦੀ ਪਵਿੱਤਰ ਥਾਂ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਸ਼ੁੱਕਰਵਾਰ ਨੂੰ ਹੋਈ ਪੱਥਰਬਾਜੀ ਅਤੇ ਸਿੱਖਾਂ ਨੂੰ ਧਮਕੀ ਦੇਣ ਦੇ ਮਾਮਲੇ ‘ਚ ਭਾਰਤ ‘ਚ ਬਹੁਤ ਜ਼ਿਆਦਾ ਰੋਸ ਦਿਖਾਈ ਦੇ ਰਿਹਾ ਹੈ। ਅੱਜ ਸਵੇਰੇ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਇਸ ਹਮਲੇ ਦੇ ਪ੍ਰਤੀ ਪਾਕਿਸਤਾਨ ‘ਤੇ ਡੂੰਘੀ ਨਾਰਾਜ਼ਗੀ ਜਤਾਈ ਹੈ।
ਹਰਭਜਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕੇਟਰ ਇਮਰਾਨ ਖਾਨ ਨੂੰ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਦਾ ਇੱਕ ਵੀਡੀਓ ਪੋਸਟ ਕਰਦੇ ਹੋਏ ਦੁੱਖ ਜਤਾਇਆ ਹੈ। ਇਸ ਵੀਡੀਓ ਵਿੱਚ ਸਾਫ ਤੌਰ ‘ਤੇ ਇੱਕ ਸ਼ਖਸ ਪਾਕਿਸਤਾਨੀ ਮੁਸਲਮਾਨਾਂ ਨੂੰ ਨਨਕਾਣਾ ਸਾਹਿਬ ‘ਚ ਰਹਿ ਰਹੇ ਸਿੱਖਾਂ ਦੇ ਖਿਲਾਫ ਭੜਕਾ ਰਿਹਾ ਹੈ। ਇਹ ਸ਼ਖਸ ਇੱਥੇ ਵਸਣ ਵਾਲੇ ਸਿੱਖ ਸਮੁਦਾਏ ਦੇ ਲੋਕਾਂ ਨੂੰ ਉਜਾੜਨ ਦੀ ਗੱਲ ਕਹਿਕੇ ਲੋਕਾਂ ਨੂੰ ਉਕਸਾ ਇੱਥੇ ਮੌਜੂਦ ਗੁਰਦੁਆਰੇ ਨੂੰ ਤਬਾਹ ਕਰਨ ਦੀ ਗੱਲ ਵੀ ਕਰ ਰਿਹਾ ਹੈ।
Nankana Sahib | Latest News | Viral Video
ਹਰਭਜਨ ਨੇ ਇਸ ਵੀਡੀਓ ਨੂੰ ਟਵਿਟਰ ‘ਤੇ ਪੋਸਟ ਕਰਦੇ ਹੋਏ ਲਿਖਿਆ, ਪਤਾ ਨਹੀਂ ਕੁਝ ਲੋਕਾਂ ਨੂੰ ਕੀ ਸਮੱਸਿਆ ਹੈ ਨਾ ਜਾਣੇ ਕਿਉਂ ਉਹ ਸ਼ਾਂਤੀ ਨਾਲ ਨਹੀਂ ਰਹਿ ਸਕਦੇ…ਮੁਹੰਮਦ ਹਸਨ ਖੁੱਲੇ ਤੌਰ ‘ਤੇ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਤਬਾਹ ਕਰ ਉੱਥੇ ਮਸਜਿਦ ਬਣਾਉਣ ਦੀ ਗੱਲ ਕਰ ਰਿਹਾ ਹੈ…. ਇਹ ਦੇਖਕੇ ਬਹੁਤ ਦੁਖੀ ਹਾਂ।
Don’t know what’s wrong with some people why can’t they live in peace.. Mohammad Hassan openly threatens to destroy Nankana Sahib Gurdwara and build the mosque in that place..very sad to see this @ImranKhanPTI pic.twitter.com/vbmzsZNX1x
— Harbhajan Turbanator (@harbhajan_singh) January 4, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.