ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ‘ਚ ਰਾਊਜ਼ ਐਵੇਨਿਊ ਅਦਾਲਤ ਵਲੋਂ ਅੱਜ ਫ਼ੈਸਲਾ ਸੁਣਾਇਆ ਜਾ ਸਕਦਾ ਹੈ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਦੋਸ਼ ਆਇਦ ਕਰਨ ਅਤੇ ਹੋਰ ਜਾਂਚ ਲਈ ਨਵੀਂ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਘਟਨਾ ਵਾਲੇ ਦਿਨ ਉਹ ਭਾਰਤ ਵਿੱਚ ਨਹੀਂ ਸੀ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਘਟਨਾ ਦੀ ਕਥਿਤ ਮਿਤੀ ਬਾਰੇ ਦਿੱਲੀ ਪੁਲੀਸ ਨੂੰ ਸੂਚਿਤ ਕੀਤਾ ਸੀ , 7 ਸਤੰਬਰ. 2022 ਨੂੰ ਡਬਲਯੂ.ਐੱਫ.ਆਈ. ਦੇ ਦਫ਼ਤਰ ਵਿੱਚ ਉਸਦੀ ਮੌਜੂਦਗੀ ਬਾਰੇ ਜਾਂਚ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਅਦਾਲਤ ਨੇ ਬ੍ਰਜਭੂਸ਼ਣ ਸ਼ਰਨ ਸਿੰਘ ਦੀ ਅਰਜ਼ੀ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਬ੍ਰਿਜ ਭੂਸ਼ਣ ਨੇ ਅਰਜ਼ੀ ਵਿੱਚ ਕਿਹਾ ਕਿ ਉਹ ਉਸ ਦਿਨ ਦੇਸ਼ ਤੋਂ ਬਾਹਰ ਸੀ ਜਦੋਂ ਡਬਲਯੂਐਫਆਈ ਦਫ਼ਤਰ ਵਿੱਚ ਮਹਿਲਾ ਪਹਿਲਵਾਨ ਨਾਲ ਛੇੜਛਾੜ ਦਾ ਦੋਸ਼ ਲੱਗਾ ਸੀ। ਉਸ ਨੇ ਆਪਣੀ ਅਰਜ਼ੀ ਦੇ ਨਾਲ ਪਾਸਪੋਰਟ ਦੀ ਇੱਕ ਕਾਪੀ ਦਿੱਤੀ ਹੈ, ਜਿਸ ‘ਤੇ ਇਮੀਗ੍ਰੇਸ਼ਨ ਦੀ ਮਿਤੀ ਲੱਗੀ ਹੋਈ ਹੈ ਉਸ ਮਿਤੀ ਨੂੰ ਸੀਡੀਆਰ ਦੀ ਕਾਪੀ ਜਮ੍ਹਾਂ ਕਰਾਈ। ਬ੍ਰਿਜ ਭੂਸ਼ਣ ਦੇ ਵਕੀਲ ਨੇ ਕਿਹਾ ਕਿ ਅਸੀਂ ਪਾਸਪੋਰਟ ਦੀ ਕਾਪੀ ਵੀ ਨੱਥੀ ਕੀਤੀ ਹੈ, ਇਮੀਗ੍ਰੇਸ਼ਨ ਸਟੈਂਪ ਹੈ, ਜੇਕਰ ਦਿੱਲੀ ਪੁਲਿਸ ਨੇ ਇਸ ਮੁੱਦੇ ‘ਤੇ ਜਵਾਬ ਦਾਇਰ ਕਰਨਾ ਹੈ ਤਾਂ ਇਕ ਹਫ਼ਤਾ ਲੱਗ ਸਕਦਾ ਹੈ। ਅਸੀਂ ਕੇਸ ਨੂੰ ਦੇਰੀ ਕਰਨ ਲਈ ਇਹ ਪਟੀਸ਼ਨ ਦਾਇਰ ਨਹੀਂ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.