Breaking NewsD5 specialIndiaNewsTop News

ਸੰਯੁਕਤ ਕਿਸਾਨ ਮੋਰਚੇ ਵੱਲੋਂ 7 ਦਿਨਾਂ ਲਈ ਗੁਰਨਾਮ ਚੜੂਨੀ ਸਸਪੈਂਡ

ਨਵੀਂ ਦਿੱਲੀ : ਸ਼ੰਯੁਕਤ ਕਿਸਾਨ ਮੋਰਚੇ ਨੇ ਭਾਰਤੀ ਸੰਯੁਕਤ ਕਿਸਾਨ ਯੂਨੀਅਨ ਨੇਤਾ ਗੁਰਨਾਮ ਸਿੰਘ ਚੜੂਨੀ ਨੂੰ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਇਹ ਫ਼ੈਸਲਾ ਮੋਰਚੇ ਦੀ ਜਨਰਲ ਬਾਡੀ ਮੀਟਿੰਗ ‘ਚ ਲਿਆ ਗਿਆ। ਫ਼ੈਸਲੇ ਤਹਿਤ ਚੜੂਨੀ 7 ਦਿਨਾਂ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਦਾ ਇਸਤੇਮਾਲ ਨਹੀਂ ਕਰ ਸਕਦੇ ਨਾ ਹੀ ਉਸ ਨਾਲ ਸਬੰਧਿਤ ਕੋਈ ਬਿਆਨ ਦੇ ਸਕਦੇ ਹਨ।

🔴LIVE| ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਸੁਪਰੀਮ ਕੋਰਟ ਦਾ ਕੇਂਦਰ ਨੂੰ ਝਟਕਾ,ਮੰਗਿਆ ਜਵਾਬ,ਨਵਜੋਤ ਸਿੱਧੂ ਛੱਡੂ ਕਾਂਗਰਸ?

ਮੋਰਚੇ ਵੱਲੋਂ ਇਹ ਕਾਰਵਾਈ ਉਨ੍ਹਾਂ ਦੀ ਸਿਆਸੀ ਬਿਆਨਬਾਜ਼ੀ ਅਤੇ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਕਰਨ ਲਈ ਉਕਸਾਉਣ ਲਈ ਕੀਤਾ ਗਿਆ ਹੈ। ਇਸ ਸਬੰਧੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਵੀ ਚੜੂਨੀ ਨੇ ਆਪਣੀ ਬਿਆਨਬਾਜ਼ੀ ਬੰਦ ਨਹੀਂ ਕੀਤੀ ਸੀ ਅਤੇ ਜਥੇਬੰਦੀਆਂ ਨੂੰ ਸਿਆਸਤ ‘ਚ ਸ਼ਾਮਿਲ ਹੋਣ ਲਈ ਉਕਸਾ ਰਹੇ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button