ਸੰਗਲ ਨਾਲ ਬੰਨ੍ਹੇ ਮਾਵਾਂ ਦੇ ਪੁੱਤ, ਰੱਬ ਦਾ ਸ਼ੁਕਰ ਕਰਿਆ ਕਰੋ (ਵੀਡੀਓ)
ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਦਲਿਤ ਵਿਹੜੇ ਵਿੱਚ ਦੋ ਘਰਾਂ ਦੀਆਂ ਬਜੁਰਗ ਔਰਤਾਂ ਪ੍ਰੇਸ਼ਾਨ ਹਨ। ਕਿਉਂਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਨਣ ਵਾਲੇ ਉਹਨਾਂ ਦੇ ਪੁੱਤਰਾਂ ਨੂੰ ਉਹ ਸੰਗਲਾਂ (ਜੰਜੀਰ) ਨਾਲ ਬੰਨ ਕੇ ਰੱਖਣ ਲਈ ਮਜਬੂਰ ਹਨ। 70 ਸਾਲਾਂ ਦੀ ਬਜੁਰਗ ਮਾੜੋ ਕੌਰ ਨੇ ਦੱਸਿਆ ਕਿ ਉਸਦਾ ਜਵਾਨ ਪੁੱਤਰ ਸੁਖਪਾਲ ਸਿੰਘ ਉਰਫ ਪਾਲੂ ਘਰ ਦੀ ਗਰੀਬੀ ਕਾਰਣ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ। ਜਿਸ ਕਾਰਨ ਉਸਨੂੰ ਸੰਗਲ ਨਾਲ ਬੰਨਕੇ ਰੱਖਣਾ ਪੈਂਦਾ ਹੈ। ਉਸਨੇ ਦੱਸਿਆ ਕਿ ਸੰਗਲ ਨਾਲ ਬੰਨਿਆਂ ਪਾਲੂ ਦਿਨ ਰਾਤ ਆਪ ਮੁਹਾਰੇ ਉੱਚੀ ਉੱਚੀ ਕਿਲਕਾਰਾਂ ਮਾਰਦਾ ਰਹਿੰਦਾ ਹੈ। ਬਜੁਰਗ ਔਰਤ ਨੇ ਕਿਹਾ ਕਿ ਉਹ ਘਰ ਅੱਗਿੳ ਲੰਘਣ ਵਾਲੇ ਲੋਕਾਂ ਦੇ ਪੱਥਰ ਮਾਰਦਾ ਸੀ ਤੇ ਅਵਾ-ਤਵਾ ਬੋਲਦਾ ਸੀ ਇਸ ਕਰਕੇ ਇਸਨੂੰ ਸੰਗਲ ਨਾਲ ਬੰਨ ਕੇ ਰੱਖਣਾ ਮਜਬੂਰੀ ਹੈ। ਉਸਦੀ ਘਰ ਵਾਲੀ ਨੇ ਕਿਹਾ ਕਿ ਉਹ ਲੋਕਾਂ ਦੇ ਗਰਾਂ ਵਿੱਚ ਗੋਹਾ ਕੂੜਾ ਕਰਕੇ ਆਪਣਾ ਪੇਟ ਪਾਲ ਰਹੀ ਹੈ।
Read Also ਦੋ ਮਾਵਾਂ ਨੇ ਆਪਣੇ ਹੀ ਜਿਗਰ ਦੇ ਟੋਟਿਆਂ ਦਾ ਕੀਤਾ ਕਤਲ
ਅਜਿਹੀ ਹੀ ਦੁੱਖ ਭਰੀ ਕਹਾਣੀ ਹੈ ਪਿੰਡ ਦੀ ਵਿਧਵਾ ਅਮਰਜੀਤ ਕੌਰ ਦੀ, ਜਿਸਦਾ ਪੁੱਤਰ ਹਰਵਿੰਦਰ ਸਿੰਘ ਦਸ ਸਾਲ ਦੀ ਉਮਰ ਦਿਮਾਗੀ ਸੰਤੁਲਨ ਖੋਕੇ ਪਿਛਲੇ 11 ਸਾਲਾਂ ਤੋਂ ਮੰਜੇ ਨਾਲ ਬੰਨਿਆ ਪਿਆ ਹੈ। ਅਮਰਜੀਤ ਕੌਰ ਨੇ ਦੱਸਿਆ ਕਿ ਦਿਨ ਚੜਦੇ ਹੀ ਉਹ ਆਪਣੇ ਪੁੱਤਰ ਨੂੰ ਘਰ ਦੇ ਮੁੱਖ ਦਰਵਾਜੇ ਤੇ ਮੰਜਾ ਡਾਹਕੇ ਸੰਗਲ ਨਾਲ ਬੰਨ ਦਿੰਦੇ ਹਨ। ਅਮਰਜੀਤ ਕੌਰ ਨੇ ਦੱਸਿਆ ਕਿ ਘਰੇਲੂ ਮਜਬੂਰੀਆਂ ਤੇ ਗਰੀਬੀ ਕਾਰਣ ਉਹ ਆਪਣੇ ਪੁੱਤਰ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾ ਸਕੇ। ਪੈਸਿਆਂ ਦੀ ਘਾਟ ਅਤੇ ਘਰੇਲੂ ਮਜਬੂਰੀਆਂ ਕਾਰਣ ਬਜੁਰਗ ਮਾਂਵਾਂ ਬੇਸ਼ੱਕ ਆਪਣੇ ਪੁੱਤਰਾਂ ਦੇ ਇਲਾਜ ਲਈ ਸਿਰਫ ਦੁਆਵਾਂ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ ਪਰ ਪਿੰਡ ਵਾਸੀ ਸਮੇਂ ਦੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਹਨਾਂ ਦੋਵਾਂ ਨੌਜਵਾਨਾਂ ਦੇ ਇਲਾਜ ਲਈ ਯੋਗ ਸਹਾਇਤਾ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.