ਸੜਕਾਂ ‘ਤੇ ਥੁੱਕਣ ‘ਤੇ ਜੁਰਮਾਨਾ, ਲਾਕਡਾਊਨ ਦੀ ਉਲੰਘਣਾ ‘ਤੇ ਹੋਵੇਗੀ ਕਾਰਵਾਈ
ਨਵੀਂ ਦਿੱਲੀ : ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਨੂੰ ਤਿੰਨ ਮਈ ਤੱਕ ਵਧਾ ਦਿੱਤਾ ਗਿਆ ਹੈ। ਬੀਤੇ ਦਿਨ ਸਰਕਾਰ ਨੇ ਲਾਕਡਾਊਨ ਨੂੰ ਲੈ ਕੇ ਸਾਰੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਆਦੇਸ਼ ”ਞਚ ਕਿਹਾ ਹੈ ਕਿ ਹੁਣ ਚਿਹਰੇ ਨੂੰ ਢੱਕਣਾ ਲਾਜ਼ਮੀ ਹੋਵੇਗਾ। ਰੇਲਵੇ, ਸੜਕ ਅਤੇ ਹਵਾਈ ਆਵਾਜਾਈ ਵੀ ਤਿੰਨ ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਸਰਕਾਰ ਨੇ ਕਿਹਾ ਹੈ ਕਿ ਇਸ ਲਾਕਡਾਊਨ ‘ਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਹੁਣ ਸੜਕਾਂ ‘ਤੇ ਥੁੱਕਣ ‘ਤੇ ਵੀ ਜੁਰਮਾਨਾ ਵਸੂਲਿਆ ਜਾਵੇਗਾ।
ਚਾਰ ਪਹੀਆਂ ‘ਤੇ ਦੋ, ਦੋ ਪਹੀਆਂ ਵਾਹਨ ‘ਤੇ ਇੱਕ ਨੂੰ ਬੈਠਣ ਦੀ ਆਗਿਆ
ਸਰਕਾਰ ਨੇ ਕਿਹਾ ਹੈ ਕਿ ਐਮਰਜੇਂਸੀ ਦੇ ਸਮੇਂ ਚਾਰ ਪਹੀਆ ਗੱਡੀ ‘ਚ ਡਰਾਇਵਰ ਤੋਂ ਇਲਾਵਾ ਇੱਕ ਸ਼ਖਸ ਨੂੰ ਬੈਠਣ ਦੀ ਆਗਿਆ ਹੋਵੇਗੀ। ਉਥੇ ਹੀ ਦੋ ਪਹੀਆ ‘ਤੇ ਸਿਰਫ ਇੱਕ ਨੂੰ ਆਗਿਆ ਹੋਵੇਗੀ। ਕੁਆਰਨਟਾਈਨ ਦੀ ਉਲੰਘਣਾ ਕਰਨ ‘ਤੇ ਆਈਪੀਸੀ 188 ਦਾ ਕੇਸ ਦਰਜ ਹੋਵੇਗਾ।
New Lockdown Guidelines : ਜਾਰੀ ਹੋਈਆਂ Lockdown Guidelines, ਸੁਣੋ ਕੀ ਬੰਦ ਤੇ ਕੀ ਖੁੱਲ੍ਹਾ ਰਹੇਗਾ |
ਜਾਣੋਂ ਕਿਨ੍ਹਾਂ ਚੀਜਾਂ ਨੂੰ ਮਨਜ਼ੂਰੀ ਮਿਲੇਗੀ ?
ਆਈਟੀ ਕੰਪਨੀਆ 50 ਫੀਸਦੀ ਕਰਮਾਚਾਰੀਆਂ ਦੇ ਨਾਲ ਕੰਮ ਕਰ ਸਕਦੀਆਂ ਹਨ।
ਈ-ਕਾਮਰਸ ਕੰਪਨੀਆਂ ਨੂੰ ਵੀ ਕੰਮ ਕਰਨ ਦੀ ਆਗਿਆ ਹੋਵੇਗੀ।
ਕੋਰੀਅਰ ਸੇਵਾਵਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।
ਲਾਕਡਾਊਨ ‘ਚ ਫਸੇ ਲੋਕਾਂ ਲਈ ਹੋਟਲ ਖੁੱਲ੍ਹੇ ਰਹਿਣਗੇ।
ਇਲੈਕਟ੍ਰੀਸ਼ੀਅਨ ਅਤੇ ਪਲੰਬਰ ਨੂੰ ਕੰਮ ਕਰਨ ਦੀ ਇਜਾਜਤ ਹੋਵੇਗੀ।
ਮੋਟਰ ਮੈਕੇਨਿਕ ਅਤੇ ਕਾਰ ਪੇਂਟਰ ਨੂੰ ਵੀ ਕੰਮ ਕਰਨ ਦੀ ਇਜਾਜਤ ਹੋਵੇਗੀ।
SEZ ‘ਚ ਉਦਯੋਗਾਂ ਨੂੰ ਇਜਾਜਤ ਦਿੱਤੀ ਜਾਵੇਗੀ।
ਪਿੰਡਾਂ ‘ਚ ਸੜਕ ਅਤੇ ਬਿਲਡਿੰਗਸ ਬਣਾਉਣ ਦੀ ਇਜਾਜਤ ਹੋਵੇਗੀ।
ਸਰਕਾਰ ਨੇ ਦਿਸ਼ਾ ਨਿਰਦੇਸ਼ਾਂ ‘ਚ ਜਿਨ੍ਹਾਂ ਖੇਤਰਾਂ ‘ਚ ਛੋਟ ਦੀ ਘੋਸ਼ਣਾ ਕੀਤੀ ਹੈ, ਉੱਥੇ 20 ਅਪ੍ਰੈਲ ਤੋਂ ਬਾਅਦ ਹੀ ਛੋਟ ਮਿਲੇਗੀ।ਦਰਅਸਲ ਇੱਕ ਹਫਤੇ ‘ਚ ਅਜਿਹੀ ਜਗ੍ਹਾ ਨੂੰ ਚਿੰਨ੍ਹਤ ਕੀਤਾ ਜਾਵੇਗਾ, ਜੋ ਕੋਰੋਨਾ ਹਾਟਸਪਾਟ ਨਹੀਂ ਹਨ ਜਾਂ ਉਨ੍ਹਾਂ ਦੇ ਹਾਟਸਪਾਟ ਬਨਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਹੀ ਉਸ ਇਲਾਕੇ ਵਿੱਚ ਲੋਕਾਂ ਨੂੰ ਕੰਮ ਕਰਨ ਦੀ ਇਜਾਜਤ ਹੋਵੇਗੀ। ਯਾਨੀ ਅਜੇ ਇੱਕ ਹਫ਼ਤਾ ਲਾਕਡਾਊਨ ਦੀ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
Big Breaking-ਲੁਧਿਆਣਾ ‘ਚ ਕਰਫ਼ਿਊ ਦੀਆਂ ਉੱਡੀਆਂ ਧੱਜੀਆਂ, ਅੱਕੇ ਲੋਕ ਉੱਤਰੇ ਸੜਕਾਂ ‘ਤੇ, ਮਾਹੌਲ ਤਣਾਅਪੂਰਨ
ਜਾਣੋ ਕੀ ਰਹੇਗਾ ਬੰਦ ?
ਪੂਰੇ ਦੇਸ਼ ‘ਚ ਰੇਲ, ਸੜਕ ਅਤੇ ਹਵਾਈ ਆਵਾਜਾਈ ‘ਤੇ ਰੋਕ।
ਸਕੂਲ – ਕਾਲਜ਼, ਫੈਕਟਰੀਆਂ, ਰੇਸਟੋਰੈਂਟ ਅਤੇ ਹੋਟਲ ਵੀ ਬੰਦ ਰਹਿਣਗੇ।
ਸਿਨੇਮਾ ਹਾਲ, ਮਾਲਸ ਅਤੇ ਸ਼ਾਪਿੰਗ ਕੰਪਲੈਕਸ ਵੀ ਬੰਦ ਰਹਿਣਗੇ।
ਦਫ਼ਤਰ ਅਤੇ ਸਾਰਵਜਨਿਕ ਥਾਵਾਂ ‘ਤੇ ਚਿਹਰੇ ਨੂੰ ਢੱਕਣਾ ਲਾਜ਼ਮੀ ਹੋਵੇਗਾ।
ਰਾਜਨੀਤਿਕ ਸਭਾਵਾਂ, ਧਾਰਮਿਕ ਪ੍ਰਬੰਧ ਵੀ ਤਿੰਨ ਮਈ ਤੱਕ ਨਹੀਂ ਹੋਣਗੇ।
ਦੇਸ਼ ‘ਚ ਸਾਰੇ ਪੂਜਾ ਥਾਂ ਤਿੰਨ ਮਈ ਤੱਕ ਬੰਦ ਰਹਿਣਗੇ।
ਸੜਕਾਂ ‘ਤੇ ਥੁੱਕਣ ‘ਤੇ ਜੁਰਮਾਨਾ ਅਤੇ ਲਾਕਡਾਊਨ ਦੀ ਉਲੰਘਣਾ ‘ਤੇ ਕਾਰਵਾਈ ਹੋਵੇਗੀ।
ਹਾਟਸਪਾਟ ਖੇਤਰਾਂ ‘ਚ ਕੇਵਲ ਜ਼ਰੂਰੀ ਸਮਾਨ ਹੀ ਉਪਲੱਬਧ ਕਰਾਵਾਏ ਜਾਣਗੇ।
ਲਾਕਡਾਊਨ ‘ਚ ਹੋਵੇਗੀ ਸਖਤੀ
ਪੀਐਮ ਮੋਦੀ ਨੇ ਬੀਤੇ ਦਿਨ ਲਾਕਡਾਊਨ ਵਧਾਉਣ ਦੇ ਐਲਾਨ ਦੇ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਇਸ ਵਾਰ ਲਾਕਡਾਊਨ ਨੂੰ ਲੈ ਕੇ ਸਖਤੀ ਵਰਤੀ ਜਾਵੇਗੀ। ਪੀਐਮ ਮੋਦੀ ਨੇ ਕਿਹਾ ਸੀ ਕਿ ਜਿਨ੍ਹਾਂ ਖੇਤਰਾਂ ਵਿੱਚ ਹਾਲਾਤ ਖ਼ਰਾਬ ਹੋਣ ਦੀ ਸੰਦੇਹ ਨਹੀਂ ਹੋਵੇਗੀ , ਉੱਥੇ 20 ਅਪ੍ਰੈਲ ਤੋਂ ਬਾਅਦ ਕੁੱਝ ਰਾਹਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਕੋਰੋਨਾ ਦੇ ਖਿਲਾਫ ਲੜਾਈ ‘ਚ ਕਠੋਰਤਾ ਹੋਰ ਜ਼ਿਆਦਾ ਵਧਾਈ ਜਾਵੇਗੀ।
ਦੇਸ਼ ‘ਚ ਕੋਰੋਨਾ ਦੇ ਮਰੀਜ਼ 11 ਹਜਾਰ ਤੋਂ ਜ਼ਿਆਦਾ
ਦੱਸ ਦਈਏ ਕਿ ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜਾਂ ਦੀ ਗਿਣਤੀ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਇਸ ਮਹਾਮਾਰੀ ਨਾਲ ਪ੍ਰਭਾਵਿਤ ਮਰੀਜਾਂ ਦੀ ਗਿਣਤੀ 11 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਮੰਤਰਾਲੇ ਮੁਤਾਬਕ ਹੁਣ ਤੱਕ 11 ਹਜ਼ਾਰ 439 ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਉਥੇ ਹੀ 377 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 1306 ਲੋਕ ਠੀਕ ਵੀ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.