Breaking NewsD5 specialNewsPunjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੇ ਵਿਰੋਧ ‘ਚ ਉਤਰ ਆਏ ਸਿੰਘ , ਸ਼ਰੇਆਮ ਕੱਢ ਲਈਆਂ ਤਲਵਾਰਾਂ

ਅੰਮ੍ਰਿਤਸਰ : ਬੰਦੀ ਛੋੜ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਕੌਮ ਦੇ ਨਾਂ ਦਾ ਜਿਵੇਂ ਹੀ ਸੰਦੇਸ਼ ਪੜ੍ਹਿਆ ਗਿਆ ਤਾਂ ਉਸੇ ਵੇਲੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਕੁੱਝ ਸਿੱਖਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤੇ ਜਮ ਕੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਬਾਦਲਾਂ ਦੇ ਚੁਣੇ ਹੋਏ ਜਥੇਦਾਰ ਨੇ ਸਿੱਖ ਕੌਮ ਇਨ੍ਹਾਂ ਨੂੰ ਜਥੇਦਾਰ ਨਹੀਂ ਮੰਨਦੀ, ਸਿੱਖ ਕੌਮ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਹੈ।

Read Also ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਬਾਦਲ!

ਇਸ ਤੋਂ ਇਲਾਵਾ ਗੱਲ਼ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਗੁਰਦੁਆਰਿਆਂ ਦਾ ਨਿਰਾਦਰ ਹੋਵੇ ਉਹ ਦੇਸ਼ ਕਦੇ ਵੀ ਸਿੱਖਾਂ ਦਾ ਨਹੀਂ ਹੋ ਸਕਦਾ।ਇਨ੍ਹਾਂ ਸਿੱਖ ਜਥੇਬੰਦੀਆਂ ਵਲੋਂ ਪਹਿਲਾਂ ਵੀ ਕਈ ਵਾਰ ਬਰਗਾੜੀ ਦੇ ਇਨਸਾਫ ਨੂੰ ਲੈ ਕੇ ਵਿਰੋਧਤਾ ਕੀਤੀ ਗਈ ਹੈ। ਉਨ੍ਹਾਂ ਵਲੋਂ ਇਨ੍ਹਾਂ ਜਥੇਦਾਰਾਂ ਨੂੰ ਚਿੱਠੀ ਦੇ ਜਥੇਦਾਰ ਦੱਸਕੇ ਨਕਾਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button