Punjab

ਸੁਰੱਖਿਅਤ ਅਤੇ ਸਿਹਤਮੰਦ ਜੀਵਨ ਲਈ ਓਜ਼ਨ ਪਰਤ ਨੂੰ ਬਚਾਓ

ਕਪੂਰਥਲਾ/ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਓਜ਼ਨ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਭਾਰਤ ਸਰਕਾਰ ਦੇ ਧਰਤ ਵਿਗਿਆਨ ਮੰਤਰਾਲੇ ਨਾਲ ਮਿਲ ਕੇ ਸਾਂਝੇ ਤੌਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ। ਬਾਅਦ ਦੁਪਹਿਰ “ਓਜ਼ਨ ਅਤੇ ਜਲਵਾਯੂ ਪਰਿਵਰਤਨ” ਦੇ ਵਿਸ਼ੇ ‘ਤੇ ਇਕ ਵੈਬਨਾਰ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਪੰਜਾਬ ਭਰ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।

Balkaur Singh ਨੂੰ ਲੈ ਕੇ ਵੱਡੀ ਖ਼ਬਰ, ਹਲੇਵੀ ’ਚੋਂ ਪਰਿਵਾਰਕ ਮੈਂਬਰ ਨੇ ਦਿੱਤੀ ਜਾਣਕਾਰੀ | D5 Channel Punjabi

ਵਿਸ਼ਵ ਓਜ਼ਨ ਦਿਵਸ ਦਾ ਇਸ ਵਾਰ ਥੀਮ ਧਰਤੀ ‘ਤੇ ਜੀਵਨ ਦੀ ਰੱਖਿਆ ਲਈ ਵਿਸ਼ਵ ਸਹਿਯੋਗ” ਹੈੇ। ਇਸ ਮੌਕੇ ਕਰਵਾਏ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸੰਤ ਪ੍ਰੇਮ ਸਿੰਘ ਪਬਲਿਕ ਸਕੂਲ ਬੇਗੋਵਾਲ ਅਨਮੋਲ ਪ੍ਰੀਤ ਕੌਰ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੀ ਮਨਵੀਰ ਕੌਰ ਨੇ ਦੂਜਾ ਅਤੇ ਏਸੀਅਨ ਪਬਲਿਕ ਸਕੂਲ ਕਪੂਰਥਲਾ ਦੀ ਹੰਸਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਹੀ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਪਹਿਲਾ ਇਨਾਮ ਡੀ.ਏ.ਵੀ ਮਾਡਲ ਹਾਈ ਸਕੂਲ ਕਪੂਰਥਲਾ ਦੀ ਜਾਨਵੀ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੀ ਕੋਮਲ ਨੇ ਦੂਜਾ ਅਤੇ ਸੰਤ ਅਵਾਤਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਂਚੇ ਵਾਲ ਦੀ ਸੁਖਵੰਤ ਕੌਰ ਨੇ ਤੀਜਾ ਇਨਾਮ ਜਿੱਤਿਆ।

BJP ਦਾ Captain ਨੂੰ ਲੈਕੇ ਵੱਡਾ ਫੈਸਲਾ, BJP ਦੇ ਪੁਰਾਣੇ ਲੀਡਰ ਰਹਿ ਗਏ ਦੇਖਦੇ | D5 Channel Punjabi

ਇਸ ਮੌਕੇ ਕਰਵਾਏ ਗਏ ਵੈਬਨਾਰ ਦੇ ਸ਼ੁਰੂਆਤੀ ਸੰਬੋਧਨ ਵਿਚ ਜਾਣਕਾਰੀ ਦਿੰਦਿਆ ਡਾ. ਨੀਲਿਮਾ ਜੈਰਥ ਡਾਇਰੈਕਟਰ ਜਨਰਲ ਨੇ ਕਿਹਾ ਕਿ ਓਜ਼ਨ ਦਿਵਸ ਮਨਾਉਣ ਦਾ ਉਦੇਸ਼ ਅਜਿਹੇ ਕਣਾ ਨੂੰ ਖਤਮ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਹੈ ਜੋ ਧਰਤੀ ਦੀ ਓਜ਼ਨ ਪਰਤ ਪਤਲਾ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ । ਓਜ਼ਨ ਪਰਤ ਜੋ ਧਰਤੀ ‘ਤੇ ਜੀਵਨ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸ ਲਈ ਓਜ਼ਨ ਪਰਤ ਨੂੰ ਪੈਦਾ ਹੋ ਰਹੇ ਖਤਰਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਦੁਆਰਾ ਬਣਾਏ ਗਏ ਕੈਮੀਕਲ ਜਿਵੇਂ ਕਿ ਫ਼ਰਿਜ਼ਾਂ, ਏਅਰਕੰਡੀਸ਼ਨ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਕਲੋਫ਼ਲੋਰੋਕਾਰਬਨ ਤੋਂ ਇਸ ਪਰਤ ਨੂੰ ਸਭ ਤੋਂ ਵੱਧ ਖਤਰਾ ਹੈ। ਉਨ੍ਹਾਂ ਕਿਹਾ ਕਿ ਪਰਾਵੈਂਗਣੀ ਪਰਤ (ਯੂ.ਵੀ ਲੇਅਰ) ਬਿਨ੍ਹਾਂ ਧਰਤੀ ‘ਤੇ ਜੀਵਨ ਸੰਭਵ ਨਹੀਂ ਹੈ।

One Pension : Punjab ਸਰਕਾਰ ਨੂੰ ਵੱਡਾ ਝਟਕਾ! Punjab Haryana High Court ਪਹੁੰਚੇ MLA | D5 Channel Punjabi

ਵਾਯਮੰਡਲ ਦੀ ਇਹ ਪਰਤ ਸੂਰਜ ਤੋਂ ਪੈਣ ਵਾਲੀਆਂ ਹਾਨੀਕਾਰਕ ਅਲਟਰਾਵਇਲਟ ਕਿਰਨਾਂ ਤੋਂ ਸਾਡਾ ਬਚਾਅ ਕਰਦੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਇਸ ਵਿਚ ਕੋਈ ਦੂਜੀ ਰਾਏ ਨਹੀਂ ਹੈ ਵਤਾਵਰਣ ਸੁਰੱਖਿਆ ਸਮੇਤ ਸਾਰੇ ਪਹਿਲੂਆਂ ‘ਤੇ ਜਾਗਰੂਕਤਾ ਪੈਦਾ ਕਰਨ ਦੇ ਬਹੁਤ ਸ਼ਾਨਦਾਰ ਨਤੀਜੇ ਮਿਲ ਸਕਦੇ ਹਨ। ਇਸ ਮੌਕੇ ਭੌਤਿਕ ਖੋਜ ਲੈਬੋਰਟਰੀ ਅਹਿਮਦਾਬਾਦ ਦੀ ਵਾਯੂਮੰਡਲ ਵਿਗਿਆਨ ਡਵੀਜ਼ਨ ਦੇ ਪ੍ਰੋਫ਼ੈਸਰ ਐਸ ਰਾਮਾਚੰਦਰਨ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਆਪਣੇ ਲੈਕਚਰ ਦੌਰਾਨ ਓਜ਼ਨ ਪਰਤ ਦੀ ਮਹੱਹਤਾ, ਸਰੋਤ ਅਤੇ ਨਿਘਾਰ ਅਤੇ ਵਾਯੂਮੰਡਲ ਵਿਚ ਇਸ ਪਰਤ ਦੇ ਪਤਲੇ ਪੈਣ ਅਤੇ ਵਿਸ਼ਵ ਪੱਧਰ *ਤੇ ਹੋ ਰਹੀ ਸੁਰਜੀਤੀ (ਰਿਕਵਰੀ) ‘ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਓਜ਼ਨ ਇਕ ਗੈਸ ਦੀ ਪਰਤ ਹੈ ਜੋ ਕੁਦਰਤੀ ਤੌਰ *ਤੇ ਵਾਯੂਮੰਡਲ ਵਿਚ ਬਹੁਤ ਘੱਟ ਮਾਤਰਾ ਵਿਚ ਮੌਜੂਦ ਹੈ ।

Balkaur Singh ਦੀ ਹਾਲਤ ਨੂੰ ਲੈਕੇ ਹਸਪਤਾਲ ’ਚੋਂ ਆਈ ਵੱਡੀ ਜਾਣਕਾਰੀ | D5 Channel Punjabi

ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਇਹ ਬਹੁਤ ਜ਼ਰੂਰੀ ਹੈ। ਓਜ਼ਨ ਜ਼ਿਆਦਾਤਰ ਵਾਯੂਮੰਡਲ ਦੇ ਉਪਰਲੇ ਹਿੱਸੇ ਵਿਚ ਮੌਜੂਦ ਰਹਿੰਦੀ ਹੈ ਜਿਸ ਨੂੰ ਸਟੈਟੋਸਫ਼ੇਅਰ ਕਿਹਾ ਜਾਂਦਾ ਹੈ। ਇਹ ਪਰਤ ਅਲਟਰਾ ਵਾਇਲਟ ਕਿਰਨਾਂ ਨੂੰ ਸੋਖਣ ਵਿਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ, ਇਸੇ ਕਰਕੇ ਹੀ ਇਸ ਨੂੰ ਚੰਗੀ ਪਰਤ ਕਿਹਾ ਜਾਂਦਾ ਹੈ ਜਦੋਂ ਕਿ ਮਨੁੱਖੀ ਗਤੀਵਿਧੀਆਂ ਤੋਂ ਪੈਦਾ ਹੋਏ ਪ੍ਰਦੂਸ਼ਣ ਨਾਲ ਬਣੀ ਟ੍ਰੋਪੋਸਫ਼ੇਅਰ ਪਰਤ ਨੂੰ ਖਰਾਬ ਜੋਨ ਕਿਹਾ ਕਿਹਾ ਜਾਂਦਾ ਹੈ।

Sidhu Moosewala ਮਾਮਲੇ ’ਚ ਵੱਡੀ ਅਪਡੇਟ, Punjab Police ਦੀ ਗੁਪਤ ਕਾਰਵਾਈ, Gangster ਤੂਫਾਨ ਤੇ ਮਨੀ ਰਈਆ ਅੜਿੱਕੇ

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਓਜ਼ਨ ਪਰਤ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਜਨਤਕ ਆਵਾਜਾਈ ਸਾਧਨਾਂ ਦੇ ਨਾਲ—ਨਾਲ ਮੁੜ—ਨਵਿਆਉਣਯੋਗ ਊਰਜਾ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button