ਸੁਪ੍ਰੀਮ ਕੋਰਟ ਦੀ ਆਡਿਟ ਰਿਪੋਰਟ ‘ਚ ਖੁਲਾਸਾ, ਕੋਰੋਨਾ ਕਾਲ ‘ਚ ਕੇਜਰੀਵਾਲ ਸਰਕਾਰ ਨੇ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਮੰਗੀ Oxygen
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਜਿੱਥੇ ਦੇਸ਼ ‘ਚ ਆਕਸੀਜਨ ਦੀ ਵੱਡੀ ਸਮੱਸਿਆ ਦੇਖਣ ਨੂੰ ਮਿਲੀ ਉਥੇ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਮਰੀਜਾਂ ਨੂੰ ਆਕਸੀਜਨ ਦੀ ਸਪਲਾਈ ਨਾ ਮਿਲਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ‘ਚ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਮੰਗਣ ਦਾ ਇਲਜ਼ਾਮ ਲੱਗਾ ਹੈ। ਸੁਪ੍ਰੀਮ ਕੋਰਟ ਦੇ ਇੱਕ ਪੈਨਲ ਨੇ ਆਪਣੀ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੇ ਪੀਕ ‘ਤੇ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਆਕਸੀਜਨ ਦੀ ਡਿਮਾਂਡ ਕੀਤੀ ਜਿਸਦੇ ਨਾਲ 12 ਰਾਜਾਂ ਦੀ ਸਪਲਾਈ ‘ਤੇ ਅਸਰ ਪਿਆ।
ਬੁਰੇ ਫਸੇ ਦੂਜੇ ਸੂਬਿਆਂ ਦੇ ਕਿਸਾਨ! ਪੰਜਾਬ ‘ਤੇ ਲਾਈਆਂ ਉਮੀਦਾਂ! ਖੇਤੀ ਕਾਨੂੰਨਾਂ ਦਾ ਅਸਰ! ਵੱਡੇ ਖੁਲਾਸੇ!
ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਸਮੇਂ ਦਿੱਲੀ ਨੂੰ ਕਰੀਬ 300 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਸੀ ਪਰ ਦਿੱਲੀ ਸਰਕਾਰ ਨੇ ਆਕਸੀਜਨ ਦੀ ਮੰਗ 1140 ਮੀਟ੍ਰਿਕ ਟਨ ਕਰ ਦਿੱਤੀ ਸੀ। ਰਿਪੋਰਟ ਮੁਤਾਬਕ ਇਹ ਦਿੱਲੀ ਦੀ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਹੈ। ਦਿੱਲੀ ‘ਚ ਉਸ ਸਮੇਂ ਜਿੰਨੇ ਆਕਸੀਜਨ ਬੈਡ ਸਨ, ਉਸਦੇ ਹਿਸਾਬ ਨਾਲ ਦਿੱਲੀ ਨੂੰ 289 ਮੀਟ੍ਰਿਕ ਟਨ ਆਕਸੀਜਨ ਦੀ ਹੀ ਜ਼ਰੂਰਤ ਸੀ। ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮਈ ‘ਚ ਦਿੱਲੀ ‘ਚ ਆਕਸੀਜਨ ਲਈ ਹਾਹਾਕਾਰ ਮਚੀ ਸੀ ਉਦੋਂ ਦਿੱਲੀ ਦੇ ਕਈ ਹਸਪਤਾਲਾਂ ਵੱਲੋਂ ਹਾਈਕੋਰਟ, ਸੁਪ੍ਰੀਮ ਕੋਰਟ ਦਾ ਰੁਖ਼ ਕੀਤਾ ਗਿਆ ਸੀ ਅਤੇ ਤੁਰੰਤ ਆਕਸੀਜਨ ਸਪਲਾਈ ਵਧਾਉਣ ਦੀ ਅਪੀਲ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.