ਸੁਨਿਆਰੇ ਨਾਲ ਫ਼ਿਲਮੀ ਸਟਾਇਲ ‘ਚ ਮਾਰੀ ਠੱਗੀ
ਲੁਧਿਆਣਾ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਲੁਧਿਆਣਾ ਦੇ ਪਿੰਡ ਜੋਧਾ ਦੀਆਂ ਹਨ। ਜਿਥੇ ਇਕ ਜੋੜੇ ਨੇ ਇਕ ਸੁਨਿਆਰ ਨੂੰ ਥੋਖੇ ਧੜੀ ਦਾ ਸ਼ਿਕਾਰ ਬਣਾਇਆ ਹੈ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਤੇ ਖੜੀ ਕਾਰ ਕੋਲ ਇਕ ਵਿਅਕਤੀ ਆਉਂਦਾ ਤੇ ਅੰਦਰ ਬੈਠ ਜਾਂਦਾ। ਕੁੱਝ ਸਮੇਂ ਬਾਅਦ ਇਕ ਔਰਤ ਤੇਜੀ ਨਾਲ ਆਉਂਦੀ ਹੈ ਤੇ ਕਾਰ ਵਿੱਚ ਬੈਠ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਚਲੇ ਜਾਂਦੀ ਹੈ।
Read Also ਬੈਂਕ ‘ਚ ਪੈਸਾ ਜਮ੍ਹਾਂ ਕਰਵਾਉਣ ਵਾਲੇ ਹੋ ਜਾਣ ਸਾਵਧਾਨ !
ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਮਾਮਲਾ ਦਰਅਸਲ ਇਹ ਜੋੜਾ ਇਕ ਸੁਨਿਆਰ ਦੀ ਦੁਕਾਨ ਤੇ ਜਾਂਦਾ ਹੈ ਤੇ ਉਥੋਂ ਤੋਂ ਕੁੱਝ ਗਹਿਣੇ ਖਰੀਦਦੇ ਨੇ ਤੇ ਨਕਲੀ ਨੋਟ ਦੇ ਕੇ ਫਰਾਰ ਹੋ ਜਾਂਦੇ ਹਨ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਜੋੜਾ ਇਕ ਲੱਖ 90 ਹਜ਼ਾਰ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਏ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਦੇਖਣ ਨੂੰ ਸਾਹਮਣੇ ਆਉਂਦੇ ਰਹਿੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.