ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚ ਮਾਹੌਲ ਇਕ ਵਾਰ ਫਿਰ ਤੋਂ ਓਦੋਂ ਗਰਮਾਇਆ ਜਦੋਂ ਰਾਜਾ ਵੜਿੰਗ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਰਚਾ ਛੇੜੀ ਗਈ| ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਤਾਂ ਇਸ ਗੱਲ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁੱਸੇ ‘ਚ ਆ ਗਏ।
‘ਆਪ’ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਾ ਵੜਿੰਗ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ|ਉਥੇ ਹੀ ਦੂਜੇ ਪਾਸੇ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਧਾਲੀਵਾਲ ਸਾਬ ਮੈਂ ਤਾਂ ਕਿਸੇ ਦਾ ਨਾਂ ਹੀ ਨਹੀਂ ਲੀਤਾ|
ਰਾਜਾ ਵੜਿੰਗ ਨੇ ਆਪਣੀ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਬੀਤੇ ਦਿਨ ਹੋਲਾ ਮਹੱਲੇ ਵਿਚ ਇਕ ਨਿਹੰਗ ਸਿੰਘ ਦੀ ਹੱਤਿਆ ਕਰ ਦਿੱਤੀ ਗਈ| ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲਗਭਗ ਇਕ ਸਾਲ ਹੋ ਗਏ ਹਨ ਪਰ ਉਹਨਾਂ ਦਾ ਪਰਿਵਾਰ ਇਨਸਾਫ ਤੋਂ ਅਜੇ ਵੀ ਵਾਂਝਾ ਹੈ|
ਕੁਲਦੀਪ ਸਿੰਘ ਧਾਲੀਵਾਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਿੱਧੂ ਮੂਸੇ ਵਾਲਾ ਕਤਲਕਾਂਡ ‘ਚ ਸ਼ਾਮਲ 40 ਮੁਲਜ਼ਮਾਂ ਨੂੰ ‘ਚੋ 29 ਦੀ ਗ੍ਰਿਫਤਾਰੀ ਹੋ ਗਈ ਹੈ ਤੇ 2 ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ| ਬਾਕੀ ਬਚਦੇ ਮੁਲਜ਼ਮ ਵਿਦੇਸ਼ ਵਿੱਚ ਹਨ ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਕਾਰਵਾਈ ਚਲ ਰਹੀ ਹੈ ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਾਂ|
ਉਥੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਪੀਕਰ ਸਾਹਬ ਅਸੀਂ ਤਾਂ ਪਿਛਲੀ ਸਰਕਾਰ ਦੇ ਬੀਜੇ ਹੋਏ ਕੰਡਿਆਂ ਨੂੰ ਚੁੱਗ ਰਹੇ ਹਾਂ| ਮਾਰਚ ਵਿੱਚ ਸਾਡੀ ਸਰਕਾਰ ਬਣੀ ਤੇ 29 ਮਈ ਨੂੰ ਇਹ ਦਰਦਨਾਕ ਭਾਣਾ ਵਾਪਰ ਗਿਆ| ਇਹ ਗੈਂਗਵਾਰ ਦੋ ਮਹੀਨਿਆਂ ‘ਚ ਤਾਂ ਨਹੀਂ ਬਣਿਆ ਇਹ ਪਿਛਲੇ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ|
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.