ਚੰਡੀਗੜ੍ਹ, 26 ਅਪ੍ਰੈਲ, 2023: ਸਿੱਖਿਆ ਵਿਭਾਗ ਵੱਲੋਂ ਇਸ ਵਿੱਦਿਅਕ ਸਾਲ 2023-24 ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਦਾ ਜਿਹੜਾ ਕੰਮ ਸੁਰੂ ਕੀਤਾ ਗਿਆ ਸੀ, ਹੁਣ ਉਸ ਨੂੰ ਰੱਦ ਕਰਦੇ ਹੋਏ ਬਦਲੀਆਂ ਦਾ ਕੰਮ ਨਵੇਂ ਸਿਰੇ ਤੋਂ ਸੁਰੂ ਕਰਨ ਦਾ ਫੈਸਲਾ ਕੀਤਾ ਹੈ।ਇਸ ਸੰਬੰਧੀ ਸਿੱਖਿਆ ਵਿਭਾਗ (ਸੈ: ਸਿ:) ਪੰਜਾਬ ਵੱਲੋਂ ਪੰਜਾਬ ਦੇ ਸਮੂਹ ਜਿਲ੍ਹਾ ਸਿੱਖਿਆ ਅਸਫਰ (ਸੈ.ਸਿ/ਐ.ਸਿ) ਅਤੇ ਸਕੂਲ ਮੁੱਖੀਆਂ/ਡੀ.ਡੀ.ਓਜ ਨੂੰ ਆਖਰੀ ਮੌਕਾ ਦਿੰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ‘ਤੇ 30 ਅਪ੍ਰੈਲ 2023 ਤੱਕ ਅਪਡੇਟ ਕਰਨਾ ਯਕੀਨੀ ਬਣਾਉਣ ਤਾਂ ਜੋ ਵਿਭਾਗ ਵਲੋਂ ਬਦਲੀਆਂ ਕਰਨ ਸਮੇਂ ਅਸਲ/ਸਹੀ ਖਾਲੀ ਅਸਾਮੀਆਂ ਦਰਸਾਈਆਂ ਜਾ ਸਕਣ।
ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਡਾਟਾ ਅਪਡੇਟ ਨਾ ਹੋਣ ਦੇ ਕਾਰਨ ਵਿਭਾਗ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ ਡੀ.ਡੀ.ਓ ਅਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਦੀ ਹੋਵੇਗੀ। ਇਸ ਲਈ ਜਿਲ੍ਹਾ ਸਿੱਖਿਆ ਅਸਫਰ (ਸੈ.ਸਿ/ਐ.ਸਿ) ਆਪਣੇ ਅਧੀਨ ਆਉਂਦੇ ਸਕੂਲ ਮੁੱਖੀ/ਡੀ.ਡੀ.ਓਜ ਤੋਂ ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਅਪਡੇਟ ਕਰਵਾਉਣਾ ਯਕੀਨੀ ਬਣਾਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.